ਚੋਰੀਸ਼ੁਦਾ ਬਾਈਕ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਚੋਰੀ ਹੋਈ ਬਾਈਕ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
Publish Date: Fri, 20 Feb 2026 10:49 PM (IST)
Updated Date: Fri, 20 Feb 2026 10:51 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬਾਈਕ ਚੋਰੀ ਦੇ ਪੀੜਤ ਨੇ ਹਿੰਮਤ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ, ਬਬਰੀਕ ਚੌਕ ਤੋਂ ਇਕ ਬਾਈਕ ਚੋਰੀ ਹੋ ਗਈ ਸੀ। ਪੀੜਤ ਲਗਾਤਾਰ ਬਾਈਕ ਦੀ ਭਾਲ ਕਰ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਮਾਲਕ ਨੂੰ ਸੂਚਨਾ ਮਿਲੀ ਕਿ ਉਸਦੀ ਚੋਰੀ ਹੋਈ ਬਾਈਕ ਗਾਖਲ ਨਹਿਰ ਨੇੜੇ ਦੇਖੀ ਗਈ ਹੈ। ਉਹ ਮੌਕੇ ਤੇ ਪਹੁੰਚਿਆ ਤੇ ਬਾਈਕ ਸਮੇਤ ਦੋ ਨੌਜਵਾਨਾਂ ਨੂੰ ਫੜ ਲਿਆ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ ਗਿਆ। ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ। ਪੁਲਿਸ ਮੌਕੇ ਤੇ ਪਹੁੰਚੀ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਉਹ ਕਿਸੇ ਵੱਡੇ ਗਿਰੋਹ ਨਾਲ ਜੁੜੇ ਹੋਏ ਹਨ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਹੋਰ ਕਿੰਨੇ ਅਪਰਾਧ ਕੀਤੇ ਹਨ।