ਲੋੜਵੰਦਾਂ ਨੂੰ ਭੇਟਾ ਰਹਿਤ ਦਿੱਤੀਆਂ ਜਾਣਗੀਆਂ ਦਸਤਾਰਾਂ
ਖ਼ਾਲਸਾ ਮਾਰਚ ’ਚ ਲੋੜਵੰਦਾਂ ਨੂੰ ਭੇਟਾ ਰਹਿਤ ਦਿੱਤੀਆਂ ਜਾਣਗੀਆਂ ਦਸਤਾਰਾਂ
Publish Date: Thu, 09 Apr 2026 06:25 PM (IST)
Updated Date: Thu, 09 Apr 2026 06:29 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 13 ਅਪ੍ਰੈਲ ਨੂੰ ਦੁਪਹਿਰ ਦੇ 2 ਵਜੇ ਸਜਾਏ ਜਾ ਰਹੇ ਖਾਲਸਾ ਮਾਰਚ ’ਚ ਸਿੱਖ ਯੂਥ ਕਲੱਬ ਤੇ ਸਰਦਾਰੀਆਂ ਟਰੱਸਟ ਪੰਜਾਬ ਵੱਲੋਂ ਖਾਲਸਾ ਮਾਰਚ ਦੀ ਆਰੰਭਤਾ ਤੋਂ ਪਹਿਲਾ ਸਵੇਰੇ 10 ਵਜੇ ਤੋਂ ਗੁਰਦਵਾਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਦੇ ਬਾਹਰ ਦਸਤਾਰਾਂ ਸਜਾਉਣ ਦੀ ਸੇਵਾ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਕੋਲ ਦਸਤਾਰਾਂ ਨਹੀਂ ਹੋਵੇਗੀ ਉਨ੍ਹਾਂ ਨੂੰ ਭੇਟਾ ਰਹਿਤ ਦਿੱਤੀਆਂ ਜਾਣਗੀਆਂ। ਦੋਵੇਂ ਜੱਥੇਬੰਦੀਆਂ ਦੇ ਆਗੂ ਸਤਨਾਮ ਸਿੰਘ ਦੜ੍ਹਬੀਖਾਨਾ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਦੀਪ ਸਿੰਘ ਜਸਪ੍ਰੀਤ ਸਿੰਘ, ਸਾਹਿਬ ਪ੍ਰੀਤ ਸਿੰਘ, ਨਵਜੋਤ ਸਿੰਘ ਸ਼ੈਰੀ, ਮਨਬੀਰ ਸਿੰਘ, ਦਮਨਪ੍ਰੀਤ ਸਿੰਘ, ਤਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਬਾਵਾ ਤੇ ਹਤਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜੇ ਸਹਿਜਧਾਰੀਆਂ ਨੇ ਪਟਕੇ ਬਣਵਾਉਣੇ ਹੋਣਗੇ ਉਨ੍ਹਾਂ ਨੂੰ ਪਟਕੇ ਬੰਨ੍ਹੇ ਜਾਣਗੇ। ਇਸ ਮੌਕੇ ਖਾਲਸਾ ਮਾਰਚ ਦੇ ਪ੍ਰਬੰਧਕ ਹਰਪਾਲ ਸਿੰਘ ਚੱਢਾ, ਕਮਲਜੀਤ ਸਿੰਘ ਟੋਨੀ, ਗੁਰਕਿਰਪਾਲ ਸਿੰਘ, ਤਜਿੰਦਰ ਸਿੰਘ ਪਰਦੇਸੀ, ਪਰਮਪ੍ਰੀਤ ਸਿੰਘ ਵਿਟੀ, ਹਰਪ੍ਰੀਤ ਸਿੰਘ ਨੀਟੂ, ਕਮਲਜੀਤ ਸਿੰਘ ਸਕੱਤਰ, ਮਨਜੀਤ ਸਿੰਘ ਠੁਕਰਾਲ ਸੀਨੀਅਰ ਮੀਤ ਪ੍ਰਧਾਨ, ਗੁਰਜੀਤ ਸਿੰਘ ਪੋਪਲੀ, ਗਗਨਦੀਪ ਸਿੰਘ ਨਾਗੀ ਗੁਰਦੇਵ ਸਿੰਘ ਭਾਟੀਆ ਨੇ ਇਸ ਦਾ ਐਲਾਨ ਕਰਨ ’ਤੇ ਧੰਨਵਾਦ ਕੀਤਾ।