ਝੂਠ ਤੇ ਧੱਕੇਸ਼ਾਹੀ ਖ਼ਿਲਾਫ਼ ਸੱਚ ਦੀ ਹੋਈ ਜਿੱਤ : ਹਿੱਕੀ
ਆਪ ਅਤੇ ਭਗਵੰਤ ਮਾਨ ਸਰਕਾਰ ਦੇ ਝੂਠ ਤੇ ਧੱਕੇਸ਼ਾਹੀ 'ਤੇ ਸੱਚ ਦੀ ਹੋਈ ਜਿੱਤ - ਅਸ਼ੋਕ ਸਰੀਨ ਹਿੱਕੀ
Publish Date: Wed, 18 Mar 2026 07:47 PM (IST)
Updated Date: Wed, 18 Mar 2026 07:49 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ ਜਲੰਧਰ ਕੈਂਟ : ਅੱਜ ਕੋਰਟ ਵੱਲੋਂ ਰਿਹਾਅ ਕੀਤੇ ਜਾਣ ਤੇ ਭਾਜਪਾ ਜਲੰਧਰ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੇ ਤਿੱਖੇ ਸ਼ਬਦਾਂ ’ਚ ਵਿਰੋਧ ਪ੍ਰਗਟਾਉਂਦਿਆਂ ਕਿਹਾ ਕਿ ਜਲੰਧਰ ’ਚ ਪੰਜਾਬ ਸਰਕਾਰ ਵੱਲੋਂ ਪੁਲਿਸ ਰਾਹੀਂ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਤੋਂ ਬਾਅਦ ਭਾਜਪਾ ਆਗੂਆਂ ਤੇ ਝੂਠਾ ਮੁਕੱਦਮਾ ਦਰਜ ਕਰਨ ਦਾ ਹਿਸਾਬ ਪੰਜਾਬ ਸਰਕਾਰ ਦੇ ਆਪ ਆਗੂਆਂ ਨੂੰ ਚੁਕਾਉਣਾ ਪਵੇਗਾ। ਸਰੀਨ ਨੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਸਾਰੇ ਭਾਜਪਾ ਆਗੂਆਂ, ਮੰਡਲ ਪ੍ਰਧਾਨਾਂ, ਕੌਂਸਲਰਾਂ ਸਮੇਤ ਉਨ੍ਹਾਂ ਦੀ ਟੀਮ ਦੇ ਸਾਰੇ ਪਾਰਟੀ ਵਰਕਰਾਂ, ਜਲੰਧਰ ਦੇ ਵਕੀਲ ਸਾਥੀਆਂ ਤੇ ਭਾਜਪਾ ਦੇ ਸਾਰੇ ਸਮਰਥਕਾਂ ਤੇ ਜੁਡੀਸ਼ੀਅਲ ਸਿਸਟਮ ਦਾ ਧੰਨਵਾਦ ਕੀਤਾ, ਜੋ ਲਗਾਤਾਰ ਦਿਨ-ਰਾਤ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਡੰਕੇ ਦੀ ਚੋਟ ਤੇ ਖੜ੍ਹੇ ਰਹੇ ਤੇ ਭਗਵੰਤ ਮਾਨ ਸਰਕਾਰ ਦੀ ਤਾਨਾਸ਼ਾਹੀ ਦਾ ਜਵਾਬ ਦੇਣ ਲਈ ਡਟੇ ਰਹੇ। ਹਿੱਕੀ ਨੇ ਅੰਤ ’ਚ ਕਿਹਾ ਕਿ ਭਾਜਪਾ ਦੇ ਸਾਰੇ ਵਰਕਰ ਤੇ ਸਮਰਥਕ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਦੇ ਝੂਠ ਤੇ ਧੱਕੇਸ਼ਾਹੀ ਤੇ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਰਕਰ ਤੇ ਲੋਕ ਇੱਕਜੁੱਟ ਹੋ ਕੇ 2027 ਚ ਜਵਾਬ ਦੇ ਕੇ ਆਮ ਆਦਮੀ ਪਾਰਟੀ ਦਾ ਪੰਜਾਬ ’ਚੋਂ ਸਫਾਇਆ ਕਰਨਗੇ।