ਪੰਚਾਇਤ ਸਕੱਤਰ ਅਕਾਸ਼ਦੀਪ ਸ਼ਰਮਾ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
ਪੰਚਾਇਤ ਸਕੱਤਰ ਅਕਾਸ਼ਦੀਪ ਸ਼ਰਮਾ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
Publish Date: Wed, 04 Feb 2026 08:57 PM (IST)
Updated Date: Thu, 05 Feb 2026 04:14 AM (IST)

- ਸ਼ੇਰੋਵਾਲੀਆ, ਪੰਡੋਰੀ, ਰਾਣਾ, ਕੋਹਾੜ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਾਤਾ ਸਾਹਿਬ ਕੌਰ ਖਾਲਸਾ ਸਕੂਲ ਢੰਡੋਵਾਲ ਦੇ ਪ੍ਰਿੰਸੀਪਲ ਰੇਖਾ ਸ਼ਰਮਾ ਦੇ ਪਤੀ ਅਕਾਸ਼ਦੀਪ ਸ਼ਰਮਾ (ਬਿੱਟੂ) ਪੰਚਾਇਤ ਸਕੱਤਰ ਨੂੰ ਵੱਖ-ਵੱਖ ਆਗੂਆਂ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਬੁੱਧਵਾਰ ਨੂੰ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਵਿਖੇ ਅਕਾਸ਼ਦੀਪ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਪਾਏ ਗਏ। ਪੰਡਤ ਜੀ ਵੱਲੋਂ ਜਿੰਦਗੀ ਤੇ ਮੌਤ ਦੇ ਫਲਸਫੇ ਬਾਰੇ ਚਾਣਨਾ ਪਾਇਆ ਗਿਆ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਭਾਰਤੀ ਜਨਤਾ ਪਾਰਟੀ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਤੇ ਬੀਡੀਪੀਓ ਗੁਰਮੇਲ ਸਿੰਘ ਨੇ ਕਿਹਾ ਕਿ ਅਕਾਸ਼ਦੀਪ ਸ਼ਰਮਾ ਦਾ ਇਸ ਉਮਰ ‘ਚ ਪਰਿਵਾਰ ਨੂੰ ਛੱਡ ਕੇ ਦੁਨੀਆ ਤੋਂ ਜਾਣਾ ਬੇਹੱਦ ਦੁੱਖਦਾਈ ਹੈ। ਸ਼ਰਮਾ ਦੇ ਬੇਵਕਤੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਇਲਾਕੇ ਨੂੰ ਵੀ ਵੱਡਾ ਘਾਟਾ ਪਿਆ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ। ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਅਮਨਦੀਪ ਸੈਦਪੁਰੀ ਨੇ ਵੱਖ-ਵੱਖ ਸਖਸ਼ੀਅਤਾਂ ਤੇ ਹੋਰ ਸੰਸਥਾਵਾਂ ਵੱਲੋਂ ਭੇਜੇ ਸ਼ੋਕ ਮਤੇ ਪੜ੍ਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਓਐੱਸਡੀ ਰਵਿੰਦਰ ਸਿੰਘ ਟੁਰਨਾ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਮਾਰਕੀਟ ਕਮੇਟੀ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਐੱਮਸੀ ਬੂਟਾ ਸਿੰਘ ਕਲਸੀ, ਐੱਮਸੀ ਰਾਖੀ ਮੱਟੂ, ਐੱਮਸੀ ਪ੍ਰਵੀਨ ਗਰੋਵਰ, ਬੰਟੀ ਬੱਠਲਾ, ਮਦਨ ਲਾਲ ਅਰੋੜਾ ਸਮਾਜ ਸੇਵਕ, ਹਰਦੇਵ ਸਿੰਘ ਪੀਟਾ ਸਾਬਕਾ ਐੱਮਸੀ, ਸੰਜੀਵ ਸੋਬਤੀ, ਪ੍ਰਸ਼ੋਤਮ ਬੀਐੱਸਐੱਨਐੱਲ, ਸਤੀਸ਼ ਕੁਮਾਰ ਐਕਸੀਅਨ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਪਵਨ ਜੁਨੇਜਾ, ਭਾਈ ਅੰਮ੍ਰਿਤਪਾਲ ਸਿੰਘ, ਪ੍ਰਦੀਪ ਕੁਮਾਰ ਡਿੰਪਲ, ਰਾਕੇਸ਼ ਸ਼ਰਮਾ, ਡਾ. ਨਵਨੀਤ ਸ਼ਰਮਾ, ਡਾ. ਮੁਨੀਸ਼ ਕੰਵਲ, ਗੁਲਸ਼ਨ ਸ਼ਰਮਾ, ਸੁਨੀਲ ਸ਼ਰਮਾ, ਵਿਸ਼ਨੂ ਪ੍ਰਕਾਸ਼, ਮਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਵਰੁਣ, ਵਿਜੇ ਕੁਮਾਰ, ਮਾਸਟਰ ਵਿਜੇ ਵਿੱਗ, ਸੋਨੂੰ ਵਿੱਗ, ਸੋਨੀ ਬਜਾਜ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।