ਮਾਤਾ ਸੁਦਰਸ਼ਨ ਕੁਮਾਰੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
ਮਾਤਾ ਸੁਦਰਸ਼ਨ ਕੁਮਾਰੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
Publish Date: Sun, 18 Jan 2026 07:07 PM (IST)
Updated Date: Mon, 19 Jan 2026 04:15 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੱਤਰਕਾਰ ਅਮਨ ਅਰੋੜਾ ਤੇ ਮੌਂਟੀ ਅਰੋੜਾ ਦੇ ਮਾਤਾ ਸੁਦਰਸ਼ਨ ਕੁਮਾਰੀ (ਸੇਵਾਮੁਕਤ ਅਧਿਆਪਕਾ) ਪਤਨੀ ਮਾਸਟਰ ਪਿਆਰਾ ਲਾਲ ਨੂੰ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਨਮਿਤ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਰਸਮ ਪੱਗੜੀ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਹੋਈ। ਪੰਡਿਤ ਭਗੀਰਥ ਸ਼ਰਮਾ ਨੇ ਕਥਾ ਰਾਹੀਂ ਜਨਮ ਤੇ ਮੌਤ ਦੇ ਫਲਸਫੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਸੰਸਾਰ ਵਿਚ ਮਾਂ ਦਾ ਦਰਜਾ ਬਹੁਤ ਉੱਚਾ ਹੈ, ਪਰ ਪਰਮਾਤਮਾ ਅੱਗੇ ਕਿਸੇ ਦੀ ਨਹੀਂ ਚੱਲਦੀ ਤੇ ਸਾਰਿਆਂ ਨੂੰ ਭਾਣਾ ਮੰਨਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਰੋੜਾ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਜੁੜਿਆ ਇਹ ਵਿਸ਼ਾਲ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਪਰਿਵਾਰ ਨੇ ਸਮਾਜ ਵਿਚ ਕਿੰਨਾ ਪਿਆਰ ਤੇ ਸਤਿਕਾਰ ਖੱਟਿਆ ਹੈ। ਸਟੇਜ ਸੰਚਾਲਨ ਕਰਦਿਆਂ ਚੇਅਰਮੈਨ ਗੁਰਮੁਖ ਸਿੰਘ ਕੋਟਲਾ ਵੱਲੋਂ ਪਰਿਵਾਰ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਣਨਾ ਪਾਇਆ ਗਿਆ। ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਨਗਰ ਪੰਚਾਇਤ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਪਵਨ ਪੁਰੀ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਅਰੋੜਾ ਮਹਾਂ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ ਐੱਮਸੀ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਕ੍ਰਿਸ਼ਨ ਲਾਲ ਗਾਬਾ, ਰਾਜੇਸ਼ ਗੁਪਤਾ, ਰੈਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਸਾਬਕਾ ਐੱਮਸੀ ਜਤਿੰਦਰਪਾਲ ਬੱਲਾ, ਐੱਮਸੀ ਰਾਖੀ ਮੱਟੂ, ਐੱਮਸੀ ਪਰਮਜੀਤ ਕੌਰ ਬਜਾਜ, ਸਾਬਕਾ ਚੇਅਰਪਰਸਨ ਪਰਮਜੀਤ ਕੌਰ ਕੋਟਲਾ, ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਪ੍ਰਧਾਨ ਤਰਲੋਕ ਸਿੰਘ ਰੂਪਰਾ, ਡਾਇਰੈਕਟਰ ਮਨਜੀਤ ਸਿੰਘ, ਭਾਜਪਾ ਆਗੂ ਰਵੀਸ਼ ਗੋਇਲ, ਮਦਨ ਲਾਲ ਅਰੋੜਾ, ਮਾਸਟਰ ਸੁਰਿੰਦਰ ਵਿੱਗ, ਵਰਿੰਦਰ ਚੌਧਰੀ, ਗੁਰਮੀਤ ਸਿੰਘ ਬਜਾਜ, ਭਾਜਪਾ ਆਗੂ ਸੁਦਰਸ਼ਨ ਸੋਬਤੀ, ਸਾਬਕਾ ਮੰਡਲ ਪ੍ਰਧਾਨ ਸੰਜੀਵ ਸੋਬਤੀ, ਯਸ਼ਪਾਲ ਗੁਪਤਾ, ਬੰਟੀ ਬੱਠਲਾ, ਪਵਨ ਜੁਨੇਜਾ, ਰਾਹੁਲ ਪੰਡਤ, ਦੀਪਕ ਸੋਬਤੀ, ਮਾਸਟਰ ਭੁਪਿੰਦਰਜੀਤ, ਨਿਤਿਨ ਸ਼ਰਮਾ, ਬੰਟੀ ਬੱਠਲਾ, ਅੰਮ੍ਰਿਤ ਲਾਲ ਕਾਕਾ, ਬੀਪੀਈਓ ਰਾਕੇਸ਼ ਚੰਦ ਅਰੋੜਾ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਤੇ ਰਿਸ਼ਤੇਦਾਰ ਮੌਜੂਦ ਸਨ।