ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ
ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ
Publish Date: Mon, 23 Mar 2026 09:43 PM (IST)
Updated Date: Mon, 23 Mar 2026 09:46 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ, ਭਗਤ ਸਿੰਘ ਚੌਕ ਵਿਖੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਲਾਵਾ ਭੇਟ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਅਨੇਕਾਂ ਯੋਧਿਆਂ ਤੇ ਸੂਰਬੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ ਸਨ, ਇਨ੍ਹਾਂ ਸ਼ਹੀਦਾਂ ’ਚ ਸ਼ਹੀਦ ਭਗਤ ਸਿੰਘ ਦਾ ਨਾਮ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹੈ। ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ, ਅੰਮ੍ਰਿਤਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਆਬਿਦ ਹਸਨ ਸਲਮਾਨੀ, ਐਡਵੋਕੇਟ ਵਿਨੋਦ ਕੌਲ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ ਅਕਾਲੀ, ਦਲਵਿੰਦਰ ਸਿੰਘ ਬੜਿੰਗ, ਸੁਰਜੀਤ ਸਿੰਘ ਰਾਠੌਰ, ਗੁਰਜੀਤ ਸਿੰਘ ਪੋਪਲੀ, ਗੁਰਬਿੰਦਰ ਸਿੰਘ ਜੱਜ, ਅਮਰਜੀਤ ਸਿੰਘ ਬਸਰਾ, ਜਸਬੀਰ ਸਿੰਘ ਵਾਲੀਆ, ਹਰਜਿੰਦਰ ਸਿੰਘ ਢੀਂਡਸਾ, ਬਸੰਤ ਸਿੰਘ, ਜਸਬੀਰ ਸਿੰਘ ਲਾਡੀ, ਰਵਿੰਦਰ ਬਾਂਸਲ, ਜਗਦੇਵ ਸਿੰਘ ਜੰਗੀ, ਪ੍ਰਮਿੰਦਰ ਸਿੰਘ ਲਾਡੋਵਾਲੀ, ਅਵੀ ਬਖਸ਼ੀ, ਜਸਪ੍ਰੀਤ ਸਿੰਘ ਚੋਹਾਨ, ਚਤਿਨਿਆ ਗੁਪਤਾ, ਜੋਤ ਜੀਵਨ ਸਿੰਘ, ਅਮਿਤ ਕੁਮਾਰ, ਗੁਰਪ੍ਰੀਤ ਸਿੰਘ ਸਚਦੇਵਾ, ਪਵਿਦੰਰ ਸਿੰਘ ਠੁਕਰਾਲ, ਅਵਤਾਰ ਸਿੰਘ ਸੈਂਹਬੀ, ਅਮਨਜੀਤ ਸਿੰਘ ਸਿਡਾਨਾ, ਪਰਮਜੀਤ ਸਿੰਘ ਵਾਲੀਆ, ਟਿੰਮੀ ਸਿਡਾਨਾ, ਰਜੇਸ਼ ਭਗਤ ਆਦਿ ਹਾਜ਼ਰ ਸਨ।