ਨਿਰਮਾਣ ਕਾਰਜਾਂ ਨੇ ਮੱਠੀ ਪਾਈ ਰੇਲ ਗੱਡੀਆਂ ਦੀ ਰਫ਼ਤਾਰ
ਰੇਲ ਗੱਡੀਆਂ ਦੀ ਰਫ਼ਤਾਰ ਫਿਰ ਹੋਣ ਲੱਗੀ ਹੌਲੀ, ਨਿਰਮਾਣ ਕੰਮਾਂ ਕਾਰਨ ਕੀਤਾ ਗਿਆ ਡਾਈਵਰਟ
Publish Date: Tue, 17 Mar 2026 08:41 PM (IST)
Updated Date: Tue, 17 Mar 2026 08:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੇਲ ਗੱਡੀਆਂ ਦੀ ਰਫ਼ਤਾਰ ਫਿਰ ਤੋਂ ਹੌਲੀ ਹੋਣ ਲੱਗੀ ਹੈ, ਕਿਉਂਕਿ ਵੱਖ-ਵੱਖ ਮੰਡਲਾਂ ’ਚ ਚੱਲ ਰਹੇ ਨਿਰਮਾਣ ਕੰਮਾਂ ਕਾਰਨ ਬਲਾਕ ਲਿਆ ਗਿਆ ਹੈ। ਇਸ ਬਲਾਕ ਕਾਰਨ ਕਈ ਰੇਲ ਗੱਡੀਆਂ ਨੂੰ ਅੱਧੇ ਘੰਟੇ ਤੋਂ ਲੈ ਕੇ 120 ਮਿੰਟ ਤੱਕ ਰੋਕ ਕੇ ਜਾਂ ਡਾਈਵਰਟ ਰੂਟਾਂ ਰਾਹੀਂ ਚਲਾਇਆ ਜਾਵੇਗਾ। ਇਸ ’ਚ ਨਵੀਂ ਦਿੱਲੀ-ਲੋਹੀਆਂ ਖਾਸ 22479 ਨੂੰ 19 ਮਾਰਚ ਨੂੰ ਦਿੱਲੀ, ਅੰਬਾਲਾ ਤੇ ਫਿਰੋਜ਼ਪੁਰ ਮੰਡਲ ’ਚ ਲਗਭਗ 125 ਮਿੰਟ ਦੀ ਦੇਰੀ ਨਾਲ ਚਲਾਇਆ ਜਾਵੇਗਾ। ਇਸੇ ਤਰ੍ਹਾਂ ਅੰਮ੍ਰਿਤਸਰ-ਟਾਟਾ ਨਗਰ 18104 ਨੂੰ 20 ਮਾਰਚ ਤੱਕ 35 ਮਿੰਟ ਦੀ ਦੇਰੀ ਨਾਲ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਦਿੱਲੀ-ਪਠਾਨਕੋਟ 22429, ਦਾਦਰ ਐਕਸਪ੍ਰੈੱਸ 11057, ਪੂਰਨੀਆ ਕੋਰਟ-ਅੰਮ੍ਰਿਤਸਰ ਐਕਸਪ੍ਰੈੱਸ 14649-73, ਕੋਲਕਾਤਾ-ਅੰਮ੍ਰਿਤਸਰ 12317 ਆਦਿ ਗੱਡੀਆਂ ਨੂੰ ਵੀ 55 ਤੋਂ 105 ਮਿੰਟ ਤੱਕ ਦੀ ਦੇਰੀ ਨਾਲ ਚਲਾਇਆ ਜਾਵੇਗਾ। ਇਸ ਕਾਰਨ ਉਨ੍ਹਾਂ ਦੇ ਪੁੱਜਣ ਦੇ ਸਮੇਂ ’ਚ ਹੋਰ ਵਾਧਾ ਹੋ ਸਕਦਾ ਹੈ, ਜਿਸ ਨਾਲ ਯਾਤਰੀਆਂ ਦੀਆਂ ਮੁਸ਼ਕਲਾਂ ਵਧਣਗੀਆਂ। ------------------------------ ਇਹ ਰੇਲ ਗੱਡੀਆਂ ਦੇਰੀ ਨਾਲ ਪੁੱਜੀਆਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਫੈਸਟੀਵਲ ਸਪੈਸ਼ਲ ਛੇ ਘੰਟੇ, ਅੰਮ੍ਰਿਤਸਰ ਗਰੀਬਰਥ ਐਕਸਪ੍ਰੈੱਸ ਪੌਣੇ ਛੇ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਵਾ ਪੰਜ ਘੰਟੇ, ਪੂਜਾ ਐਕਸਪ੍ਰੈੱਸ ਸਾਢੇ ਚਾਰ ਘੰਟੇ, ਅੰਮ੍ਰਿਤਸਰ ਜਨਸਾਧਾਰਣ ਐਕਸਪ੍ਰੈੱਸ ਪੌਣੇ ਚਾਰ ਘੰਟੇ, ਸ਼ਾਲੀਮਾਰ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਸਵਰਾਜ ਐਕਸਪ੍ਰੈੱਸ ਦੋ ਘੰਟੇ, ਛੱਤੀਸਗੜ੍ਹ ਐਕਸਪ੍ਰੈੱਸ ਡੇਢ ਘੰਟਾ, ਮਾਲਵਾ ਸੁਪਰਫਾਸਟ, ਦਾਦਰ ਐਕਸਪ੍ਰੈੱਸ, ਜਨਨਾਇਕ ਐਕਸਪ੍ਰੈੱਸ, ਅੰਡਮਾਨ ਐਕਸਪ੍ਰੈੱਸ, ਉਧਮਪੁਰ ਹਫਤਾਵਾਰੀ ਸੁਪਰਫਾਸਟ ਐਕਸਪ੍ਰੈੱਸ ਪੌਣਾ ਘੰਟਾ, ਦੇਹਰਾਦੂਨ ਐਕਸਪ੍ਰੈੱਸ, ਲੁਧਿਆਣਾ-ਛੇਹਰਟਾ ਐੱਮਈਐੱਮਯੂ, ਸਰਬਤ ਦਾ ਭਲਾ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।