ਬਲਾਕ ਕਾਰਨ ਸ਼ਾਨ-ਏ-ਪੰਜਾਬ ਫਗਵਾੜਾ ਤੇ ਸ਼ਤਾਬਦੀ ਜਲੰਧਰ ਰਾਹੀਂ ਰਵਾਨਾ
ਹਮੀਰਾ ਵਿਖੇ 5 ਘੰਟੇ ਦੇ ਬਲਾਕ ਕਾਰਨ ਸ਼ਾਨ ਏ ਪੰਜਾਬ ਫਗਵਾੜਾ ਤੇ ਸ਼ਤਾਬਦੀ ਜਲੰਧਰ ਤੋਂ ਰਵਾਨਾ ਹੋਈਆ ਦਿੱਤੀ ਲਈ
Publish Date: Tue, 06 Jan 2026 08:59 PM (IST)
Updated Date: Tue, 06 Jan 2026 09:02 PM (IST)

ਧੁੰਦ ਕਾਰਨ ਇਕ ਦਰਜਨ ਤੋਂ ਵੱਧ ਗੱਡੀਆਂ 3 ਤੋਂ ਘੰਟੇ ਤਕ ਹੋਈਆਂ ਲੇਟ ਪੰਜਾਬੀ ਜਾਗਰਣ ਪ੍ਰੀਤਨਿਧ, ਜਲੰਧਰ : ਇੰਟਰਲਾਕਿੰਗ ਟਾਈਲ ਵਰਕ ਕਾਰਨ ਹਮੀਰਾ ਸਟੇਸ਼ਨ ਤੇ ਪੰਜ ਘੰਟੇ ਦੇ ਬਲਾਕ ਕਾਰਨ ਸ਼ਤਾਬਦੀ ਐਕਸਪ੍ਰੈੱਸ ਤੇ ਸ਼ਾਨ-ਏ-ਪੰਜਾਬ ਸਮੇਤ ਕਈ ਰੇਲਗੱਡੀਆਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੋਈ। ਗੋਲਡਨ ਜੁਬਲੀ ਸ਼ਤਾਬਦੀ ਐਕਸਪ੍ਰੈੱਸ ਅਤੇ ਅੰਮ੍ਰਿਤਸਰ ਕਾਨਪੁਰ ਸੈਂਟਰਲ ਐਕਸਪ੍ਰੈੱਸ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਰੱਦ ਕਰਕੇ ਇਥੇ ਹੀ ਵਾਪਸੀ ਚਲਾਈਆਂ ਗਈਆਂ, ਜਦੋਂ ਕਿ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਫਗਵਾੜਾ ਤੱਕ ਤੇ ਲੁਧਿਆਣਾ-ਛੇਹਰੇਟਾ ਕਰਤਾਰਪੁਰ ਸਟੇਸ਼ਨ ਤੱਕ ਰੋਕ ਦਿੱਤੀਆਂ ਗਈਆਂ, ਜਿੱਥੋਂ ਉਨ੍ਹਾਂ ਨੂੰ ਉਥੋਂ ਮੁੜ ਚਲਾਇਆ ਗਿਆ। ਨਤੀਜੇ ਵਜੋਂ ਯਾਤਰੀਆਂ ਨੂੰ ਟੈਕਸੀ ਅਤੇ ਬੱਸ ਰਾਹੀਂ ਅੱਗੇ ਯਾਤਰਾ ਕਰਨੀ ਪਈ। ਧੁੰਦ ਨੇ ਕਈ ਰੇਲਗੱਡੀਆਂ ਨੂੰ ਵੀ ਪ੍ਰਭਾਵਿਤ ਕੀਤਾ। ਦੇਰੀ ਨਾਲ ਪੁੱਜਣ ਵਾਲੀਆਂ ਰੇਲਗੱਡੀਆਂ ਦੀ ਗੱਲ ਕਰੀਏ ਤਾਂ ਅਮਰਪਾਲੀ ਐਕਸਪ੍ਰੈੱਸ ਸਾਢੇ ਤਿੰਨ ਘੰਟੇ, ਛੱਤੀਸਗੜ੍ਹ ਐਕਸਪ੍ਰੈੱਸ ਚਾਰ ਘੰਟੇ, ਸੱਚਖੰਡ ਐਕਸਪ੍ਰੈੱਸ, ਅੰਮ੍ਰਿਤਸਰ ਗਰੀਬ ਰਥ ਐਕਸਪ੍ਰੈੱਸ ਸਾਢੇ ਤਿੰਨ ਘੰਟੇ, ਜਨਸਾਧਾਰਨ ਐਕਸਪ੍ਰੈੱਸ ਤਿੰਨ ਘੰਟੇ, ਸ਼ਹੀਦ ਐਕਸਪ੍ਰੈੱਸ ਢਾਈ ਘੰਟੇ, ਪੱਛਮੀ ਐਕਸਪ੍ਰੈੱਸ ਡੇਢ ਘੰਟੇ, ਹਾਵੜਾ ਅੰਮ੍ਰਿਤਸਰ ਮੇਲ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਇਕ ਘੰਟਾ, ਸਵਰਨਜਯੰਤੀ ਸ਼ਤਾਬਦੀ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ, ਅੰਮ੍ਰਿਤਸਰ ਐਕਸਪ੍ਰੈੱਸ ਸਾਢੇ ਤਿੰਨ ਘੰਟੇ, ਪਠਾਨਕੋਟ ਐਕਸਪ੍ਰੈੱਸ, ਸੰਬਲਪੁਰ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਚੱਲੀਆਂ।