ਰੇਲ-ਗੱਡੀਆਂ ਦੀ ਦੇਰੀ ਨੇ ਵਧਾਈ ਮੁਸਾਫਰਾਂ ਦੀ ਚਿੰਤਾ
ਜਾਸ, ਜਲੰਧਰ : ਦੇਸ਼
Publish Date: Mon, 30 Mar 2026 10:55 PM (IST)
Updated Date: Mon, 30 Mar 2026 10:57 PM (IST)
ਜਾਸ, ਜਲੰਧਰ : ਦੇਸ਼ ਦੇ ਵੱਖ-ਵੱਖ ਮੰਡਲਾਂ ’ਚ ਚੱਲ ਰਹੇ ਉਸਾਰੀ ਕਾਰਜਾਂ ਕਾਰਨ ਰੇਲ ਗੱਡੀਆਂ ’ਚ ਹੋ ਰਹੀ ਦੇਰੀ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਜਿਨ੍ਹਾਂ ਰੇਲਗੱਡੀਆਂ ਦੀਆਂ ਪਿਛਿਓਂ ਪਹਿਲਾਂ ਹੀ ਦੇਰੀ ਨਾਲ ਆ ਰਹੀਆਂ ਹਨ, ਉਹ ਵਾਪਸੀ ’ਤੇ ਵੀ ਉਨ੍ਹਾਂ ਵੇਲੇ ਬਹੁਤ ਦੇਰ ਨਾਲ ਚੱਲ ਰਹੀਆਂ ਹਨ। ਇਸ ਕਾਰਨ, ਮੁਸਾਫਰਾਂ ਨੂੰ ਘੰਟਿਆਬੱਧੀਂ ਤੱਕ ਸਟੇਸ਼ਨਾਂ ’ਤੇ ਬੈਠ ਕੇ ਉਡੀਕ ਕਰਨੀ ਪੈ ਰਹੀ ਹੈ।
ਜੇ ਦੇਰੀ ਨਾਲ ਆ ਰਹੀਆਂ ਰੇਲ ਗੱਡੀਆਂ ਦੀ ਗੱਲ ਕਰੀ, ਤਾਂ ਸਭ ਤੋਂ ਵੱਧ ਦੇਰੀ ਨਾਲ ਆਉਣ ਵਾਲੀ ਰੇਲਗੱਡੀ ’ਚ ਅੰਮ੍ਰਿਤਸਰ ਕਲੋਨ ਸਪੈਸ਼ਲ ਸ਼ਾਮਲ ਹੈ, ਜੋ ਆਪਣੇ ਤੈਅ ਸਮੇਂ ਤੋਂ ਪੌਣੇ ਛੇ ਘੰਟੇ ਦੇਰ ਨਾਲ ਪੁੱਜੀ। ਇਸ ਤੋਂ ਇਲਾਵਾ, ਜਲੰਦਰ ਇੰਟਰਸਿਟੀ ਐਕਸਪ੍ਰੈੱਸ ਤੇ ਸਵਰਾਜ ਐਕਸਪ੍ਰੈੱਸ ਤਿੰਨ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਸਪੈਸ਼ਲ ਅਤੇ ਮਾਲਵਾ ਸੁਪਰਫਾਸਟ ਐਕਸਪ੍ਰੈਸ ਦੋ ਘੰਟੇ, ਅੰਮ੍ਰਿਤਸਰ ਗਰੀਬਰਥ ਐਕਸਪ੍ਰੈੱਸ ਡੇਢ ਘੰਟਾ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਸਵਾ ਘੰਟਾ, ਜਨਨਾਇਕ ਐਕਸਪ੍ਰੈੱਸ ਤੇ ਛੱਤੀਸਗੜ੍ਹ ਐਕਸਪ੍ਰੈੱਸ ਇਕ ਘੰਟਾ, ਸ਼ਾਨ-ਏ-ਪੰਜਾਬ ਐਕਸਪ੍ਰੈੱਸ ਤੇ ਹੇਮਕੁੰਟ ਐਕਸਪ੍ਰੈੱਸ ਪੌਣਾ ਘੰਟਾ ਅਤੇ ਸ਼ਾਲੀਮਾਰ ਐਕਸਪ੍ਰੈੱਸ ਤੇ ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪਹੁੰਚੀਆਂ ਹਨ।