ਲਗਾਤਾਰ ਲੇਟ ਹੋ ਰਹੀਆਂ ਨੇ ਰੇਲ ਗੱਡੀਆਂ, ਮੁਸਾਫਰਾਂ ਦੀ ਵਧੀ ਪਰੇਸ਼ਾਨੀ
ਰੇਲ ਗੱਡੀਆਂ ਲਗਾਤਾਰ ਹੋ ਰਹੀਆਂ ਲੇਟ, ਯਾਤਰੀ ਹੋ ਰਹੇ ਪਰੇਸ਼ਾਨ
Publish Date: Wed, 25 Mar 2026 10:59 PM (IST)
Updated Date: Wed, 25 Mar 2026 11:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੇਲਵੇ ਵੱਲੋਂ ਦੇਸ਼ ਦੇ ਵੱਖ-ਵੱਖ ਮੰਡਲਾਂ ’ਚ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਕਈ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ ਤੇ ਕਈਆਂ ਨੂੰ ਬਦਲੇ ਸਮੇਂ ਤੇ ਡਾਇਵਰਟ ਰੂਟਾਂ ਰਾਹੀਂ ਚਲਾਇਆ ਜਾ ਰਿਹਾ ਹੈ। ਇਸ ਕਾਰਨ ਕਈ ਰੇਲ ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂ ਦੇਰੀ ਨਾਲ ਪੁੱਜ ਰਹੀਆਂ ਹਨ। ਇਸ ਕਾਰਨ ਮੁਸਾਫਰਾਂ ਨੂੰ ਸਟੇਸ਼ਨਾਂ ’ਤੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਨ੍ਹਾਂ ਕੋਲ ਹੋਰ ਰੇਲ ਗੱਡੀਆਂ ਦਾ ਬਦਲ ਵੀ ਨਹੀਂ ਰਿਹਾ। ਹਾਲਾਤ ਇਹ ਹਨ ਕਿ ਰੇਲ ਗੱਡੀਆਂ ਘੱਟ ਹੋਣ ਕਰਕੇ ਹੋਰ ਗੱਡੀਆਂ ’ਚ ਭੀੜ ਵੀ ਵੱਧ ਰਹੀ ਹੈ ਤੇ ਸਟੇਸ਼ਨਾਂ ’ਤੇ ਇਸ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ। ਜੇ ਰੇਲ ਗੱਡੀਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਕਲੋਨ ਸਪੈਸ਼ਲ ਸਵਾ 10 ਘੰਟੇ ਦੀ ਦੇਰੀ ਨਾਲ ਪੁੱਜੀ, ਜਦਕਿ ਹੀਰਾਕੁੰਡ ਐਕਸਪ੍ਰੈੱਸ ਸਵਾ ਛੇ ਘੰਟੇ ਦੇਰੀ ਨਾਲ ਆਈ। ਇਸ ਤੋਂ ਇਲਾਵਾ ਮਾਲਵਾ ਸੁਪਰਫਾਸਟ ਐਕਸਪ੍ਰੈੱਸ ਪੌਣੇ ਚਾਰ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਢਾਈ ਘੰਟੇ, ਸ਼ਾਨ-ਏ-ਪੰਜਾਬ ਐਕਸਪ੍ਰੈੱਸ ਤੇ ਲੋਹਿਤ ਐਕਸਪ੍ਰੈੱਸ ਸਵਾ ਦੋ ਘੰਟੇ, ਉਦਮਪੁਰ ਸੁਪਰਫਾਸਟ ਦੋ ਘੰਟੇ, ਜਨਸੇਵਾ ਐਕਸਪ੍ਰੈੱਸ, ਅਰਚਨਾ ਐਕਸਪ੍ਰੈੱਸ ਤੇ ਹੇਮਕੁੰਟ ਐਕਸਪ੍ਰੈੱਸ ਪੌਣੇ ਦੋ ਘੰਟੇ, ਸਰਬੱਤ ਦਾ ਭਲਾ ਐਕਸਪ੍ਰੈੱਸ ਡੇਢ ਘੰਟਾ, ਦਾਦਰ ਐਕਸਪ੍ਰੈੱਸ ਤੇ ਦੇਹਰਾਦੂਨ ਐਕਸਪ੍ਰੈੱਸ ਇਕ ਘੰਟਾ, ਹਾਵੜਾ-ਅੰਮ੍ਰਿਤਸਰ ਮੇਲ, ਪਠਾਨਕੋਟ ਸੁਪਰਫਾਸਟ ਐਕਸਪ੍ਰੈੱਸ ਤੇ ਜਨਨਾਇਕ ਐਕਸਪ੍ਰੈੱਸ ਪੌਣਾ ਘੰਟਾ, ਆਮ੍ਰਪਾਲੀ ਐਕਸਪ੍ਰੈੱਸ ਤੇ ਛੱਤੀਸਗੜ੍ਹ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।