ਸੋਧੀ ਹੋਈ ਸਮਾਂ-ਸਾਰਣੀ ਮੁਤਾਬਕ ਰੇਲ ਸੇਵਾ ਬਹਾਲ
ਫਗਵਾੜਾ=ਨਵਾਂ ਸ਼ਹਿਰ ਦੋਆਬਾ=ਰਾਹੋਂ ਸੈਕਸ਼ਨ ਤੇ 18 ਅਪ੍ਰੈਲ ਤੋਂ ਰੇਲ ਸੇਵਾ ਬਹਾਲ
Publish Date: Fri, 17 Apr 2026 07:27 PM (IST)
Updated Date: Fri, 17 Apr 2026 07:30 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਫਗਵਾੜਾ-ਨਵਾਂਸ਼ਹਿਰ ਦੋਆਬਾ-ਰਾਹੋਂ-ਜੇਜੋਂ ਦੋਆਬਾ ਰੇਲ ਸੈਕਸ਼ਨ 'ਤੇ 18 ਅਪ੍ਰੈਲ ਤੋਂ ਗੱਡੀ ਨੰਬਰ 74954 ਅਤੇ 74951 ਇੱਕ ਸੋਧੇ ਹੋਏ ਸਮਾਂ-ਸਾਰਣੀ ਅਨੁਸਾਰ ਬਹਾਲ ਕਰ ਦਿੱਤੀ ਹੈ। ਉਕਤ ਰੇਲ ਸੇਵਾ ਹਫ਼ਤੇ ਵਿੱਚ ਪੰਜ ਦਿਨ (ਵੀਰਵਾਰ ਤੇ ਐਤਵਾਰ ਨੂੰ ਛੱਡ ਕੇ) ਚੱਲੇਗੀ ਜੋ ਹੇਠ ਦਿੱਤੇ ਸਮੇਂ ਅਨੁਸਾਰ ਚੱਲੇਗੀ। ਗੱਡੀ ਨੰਬਰ 74954 ਫਗਵਾੜਾ ਤੋਂ ਸਵੇਰੇ 10:20 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 1:20 ਵਜੇ ਜੇਜੋਂ ਦੋਆਬਾ ਪਹੁੰਚੇਗੀ। ਗੱਡੀ ਨੰਬਰ 74951 ਜੇਜੋਂ ਦੁਆਬਾ ਤੋਂ ਦੁਪਹਿਰ 1:45 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 5:00 ਵਜੇ ਫਗਵਾੜਾ ਪਹੁੰਚੇਗੀ। ਰਸਤੇ ਵਿੱਚ ਇਹ ਰੇਲ ਗੱਡੀਆਂ ਦੋਵੇਂ ਦਿਸ਼ਾਵਾਂ ਵਿੱਚ ਕੁਲਥਮ ਅਬਦੁੱਲਾ ਸ਼ਾਹ, ਭੰਭੇਵਾ, ਮਾਲੂਪੋਤਾ, ਬੰਗਾ, ਖਟਕੜ ਝੰਡਾ ਜੀ, ਕਰੀਹਾ, ਨਵਾਂਸ਼ਹਿਰ ਦੋਆਬਾ, ਰਾਹੋਂ, ਗੜ੍ਹਸ਼ੰਕਰ, ਸਤਨੌਰ ਬਡੇਸਰੋਂ, ਸੈਲਾ ਖੁਰਦ ਅਤੇ ਮਹਿੰਗਰਵਾਲ ਦੋਆਬਾ ਸਟੇਸ਼ਨਾਂ ’ਤੇ ਰੁਕੇਗੀ।