ਗੋਰਖਪੁਰ ਜਨਸਾਧਾਰਨ ਐੱਸਐੱਫ ਐਕਸਪ੍ਰੈੱਸ ਪੌਣੇ ਪੰਜ ਘੰਟੇ ਲੇਟ, ਯਾਤਰੀ ਪਰੇਸ਼ਾਨ
ਜ.ਸ., ਜਲੰਧਰ : ਰੋਜ਼ਾਨਾ
Publish Date: Sun, 05 Apr 2026 09:37 PM (IST)
Updated Date: Sun, 05 Apr 2026 09:40 PM (IST)
ਜ.ਸ., ਜਲੰਧਰ : ਰੋਜ਼ਾਨਾ ਰੇਲਗੱਡੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਨੂੰ ਸਟੇਸ਼ਨ ’ਚ ਰੇਲਗੱਡੀਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਐਤਵਾਰ ਨੂੰ ਕਈ ਰੇਲਗੱਡੀਆਂ ਦੇਰੀ ਨਾਲ ਪਹੁੰਚ ਰਹੀਆਂ ਹਨ। ਟਿਕਟ ਕਾਊਂਟਰ ’ਤੇ ਯਾਤਰੀਆਂ ਦੀ ਭੀੜ ਦੇਖਣ ਨੂੰ ਮਿਲੀ। ਗੋਖਰਕਪੁਰ ਜਨਸਾਧਾਰਨ ਐੱਸਐੱਫ ਐਕਸਪ੍ਰੈੱਸ ਪੌਣੇ ਪੰਜ ਘੰਟੇ, ਅੰਮ੍ਰਿਤਸਰ ਜਨਸੇਵਾ ਐਕਸਪ੍ਰੈੱਸ ਪੌਣੇ ਚਾਰ ਘੰਟੇ, ਫਿਰੋਜ਼ਪੁਰ ਕੈਂਟ-ਜਲੰਧਰ ਸਿਟੀ ਡੇਮੂ ਤੀਹ ਮਿੰਟ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਪੌਣੇ ਦੋ ਘੰਟੇ, ਹੀਰਾਕੁੰਡ ਐਕਸਪ੍ਰੈੱਸ ਪੌਣੇ ਦੋ ਘੰਟੇ, ਜਾਲੰਧਰ ਇੰਟਰਸਿਟੀ ਐਕਸਪ੍ਰੈੱਸ ਸਵਾ ਘੰਟਾ, ਆਮਰਪਾਲੀ ਐਕਸਪ੍ਰੈੱਸ ਪੌਣੇ ਪੰਜ ਘੰਟੇ, ਦਿੱਲੀ ਐੱਸਐੱਫ ਐਕਸਪ੍ਰੈੱਸ ਤੀਹ ਮਿੰਟ, ਭਗਤ ਕੀ ਕੋਠੀ ਐਕਸਪ੍ਰੈੱਸ ਤੀਹ ਮਿੰਟ ਅਤੇ ਸਰਬੱਤ ਦ ਭਲਾ ਐਕਸਪ੍ਰੈੱਸ ਤੀਹ ਮਿੰਟ ਦੇਰੀ ਨਾਲ ਪਹੁੰਚੀਆਂ। ਯਾਤਰੀਆਂ ਨੇ ਕਿਹਾ ਕਿ ਰੋਜ਼ਾਨਾ ਰੇਲਗੱਡੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਿਵਾਰਕ ਮੈਂਬਰਾਂ ਨੂੰ ਘੰਟਿਆਂ ਤੱਕ ਰੇਲਵੇ ਸਟੇਸ਼ਨ ’ਤੇ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਸਥਿਤੀ ਨੇ ਯਾਤਰੀਆਂ ਵਿਚ ਚਿੰਤਾ ਅਤੇ ਨਿਰਾਸ਼ਾ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦੀ ਯਾਤਰਾ ਦਾ ਅਨੰਦ ਖ਼ਤਮ ਹੋ ਗਿਆ ਹੈ।