ਗੋਰਖਪੁਰ ਜਨ ਸਾਧਾਰਨ ਐਕਸਪ੍ਰੈੱਸ ਪੌਣੇ 5 ਘੰਟੇ ਲੇਟ, ਯਾਤਰੀ ਪਰੇਸ਼ਾਨ
ਜ.ਸ., ਜਲੰਦਰ : ਰੋਜ਼ਾਨਾ
Publish Date: Sun, 22 Mar 2026 08:37 PM (IST)
Updated Date: Sun, 22 Mar 2026 08:40 PM (IST)
ਜ.ਸ., ਜਲੰਦਰ : ਰੋਜ਼ਾਨਾ ਰੇਲਗੱਡੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘੰਟਿਆਂ ਤੱਕ ਰੇਲਗੱਡੀਆਂ ਦੇਰੀ ਨਾਲ ਆਉਣ ਕਾਰਨ ਯਾਤਰੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਟੇਸ਼ਨ ’ਤੇ ਇੰਤਜ਼ਾਰ ਕਰਨਾ ਪੈਂਦਾ ਹੈ। ਐਤਵਾਰ ਨੂੰ ਕਈ ਰੇਲਗੱਡੀਆਂ ਕਾਫੀ ਦੇਰੀ ਨਾਲ ਚੱਲੀਆਂ। ਇਸ ਕਾਰਨ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ਏਸੀ ਐੱਸਐੱਫ ਐਕਸਪ੍ਰੈੱਸ ਇਕ ਘੰਟਾ, ਸਹਾਰਨਪੁਰ ਸਪੈਸ਼ਲ ਫੇਅਰ ਸਤਿਸੰਗ ਤਿੰਨ ਘੰਟੇ, ਗੋਰਖਪੁਰ ਜਨ ਸਾਧਾਰਨ ਐਕਸਪ੍ਰੈੱਸ ਪੌਣੇ ਪੰਜ ਘੰਟੇ, ਅੰਮ੍ਰਿਤਸਰ ਅਜਮੇਰ ਐਕਸਪ੍ਰੈੱਸ 35 ਮਿੰਟ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਇੱਕ ਘੰਟਾ, ਹੀਰਾਕੁੰਡ ਐਕਸਪ੍ਰੈੱਸ ਸਵਾ ਦੋ ਘੰਟੇ, ਜਲੰਦਰ ਇੰਟਰਸਿਟੀ ਐਕਸਪ੍ਰੈੱਸ ਡੇਢ ਘੰਟਾ, ਸ਼ਹੀਦ ਐਕਸਪ੍ਰੈੱਸ 35 ਮਿੰਟ, ਅਮਰਪਾਲੀ ਐਕਸਪ੍ਰੈੱਸ 35 ਮਿੰਟ, ਹੁਸ਼ਿਆਰਪੁਰ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਦਰਭੰਗਾ ਅੰਤ੍ਰੋਦਯਾ ਐਕਸਪ੍ਰੈੱਸ 35 ਮਿੰਟ ਅਤੇ ਜਲੰਦਰ ਸਿਟੀ ਅੰਤ੍ਰੋਦਯਾ ਐਕਸਪ੍ਰੈੱਸ ਸਵਾ ਪੰਜ ਘੰਟੇ ਦੇਰੀ ਨਾਲ ਪਹੁੰਚੀਆਂ। ਯਾਤਰੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਰੇਲਗੱਡੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਉਨ੍ਹਾਂ ਨੂੰ ਬਹੁਤ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।