ਟ੍ਰੈਫਿਕ ਪੁਲਿਸ ਨੇ ਮਾਲਕ ਨੂੰ ਮੋੜਿਆ ਡਿੱਗਿਆ ਬਟੂਆ
ਟਰੈਫਿਕ ਪੁਲਿਸ ਨੇ ਡਿੱਗਿਆ ਬਟੂਆ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ
Publish Date: Wed, 22 Apr 2026 07:29 PM (IST)
Updated Date: Wed, 22 Apr 2026 07:31 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਟ੍ਰੈਫਿਕ ਪੁਲਿਸ ਜਲੰਧਰ ਦਿਹਾਤੀ ਦੀ ਟੀਮ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਰਾਹਗੀਰ ਦਾ ਡਿੱਗਿਆ ਬਟੂਆ ਉਸ ਦੇ ਅਸਲੀ ਮਾਲਕ ਤੱਕ ਸੁਰੱਖਿਅਤ ਪਹੁੰਚਾਇਆ। ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੜਕ ’ਤੇ ਇਕ ਬਟੂਆ ਮਿਲਿਆ, ਜਿਸ ’ਚ ਕਰੀਬ 10,000 ਰੁਪਏ ਤੇ ਅਹਿਮ ਦਸਤਾਵੇਜ਼ ਮੌਜੂਦ ਸਨ। ਬਟੂਏ ’ਚ ਮਿਲੇ ਫੋਨ ਨੰਬਰ ਦੇ ਆਧਾਰ ’ਤੇ ਮਾਲਕ ਨਾਲ ਸੰਪਰਕ ਕੀਤਾ ਗਿਆ। ਬਾਅਦ ’ਚ ਮੁਹੰਮਦ ਰਮਜ਼ਾਨ ਨੂੰ ਬਟੂਆ ਸਮੇਤ ਰਕਮ ਤੇ ਕਾਗਜ਼ਾਤ ਸੁਰੱਖਿਅਤ ਵਾਪਸ ਕਰ ਦਿੱਤੇ ਗਏ। ਬਟੂਆ ਵਾਪਸ ਮਿਲਣ ’ਤੇ ਮੁਹੰਮਦ ਰਮਜ਼ਾਨ ਨੇ ਟਰੈਫਿਕ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਭੁਪਿੰਦਰ ਸਿੰਘ (ਸਰਪੰਚ), ਜਸਪਾਲ ਸਿੰਘ, ਜਗਮੋਹਨ ਸਿੰਘ ਤੇ ਪ੍ਰਵੀਨ (ਥਾਣੇਦਾਰ) ਸਮੇਤ ਹੋਰ ਹਾਜ਼ਰ ਸਨ।