ਹਾਈਵੇ ’ਤੇ ਕੰਟੇਨਰ ਦਾ ਟਾਇਰ ਪੈਂਚਰ ਹੋਣ ਕਾਰਨ ਲੱਗਾ ਜਾਮ
ਜਾਸ, ਜਲੰਧਰ : ਪਠਾਨਕੋਟ
Publish Date: Sat, 07 Mar 2026 09:33 PM (IST)
Updated Date: Sat, 07 Mar 2026 09:36 PM (IST)
ਜਾਸ, ਜਲੰਧਰ : ਪਠਾਨਕੋਟ ਚੌਕ ਫਲਾਈਓਵਰ ’ਤੇ ਉਸ ਸਮੇਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਰਾਜਪਾਲ ਦੇ ਲੰਘਣ ਲਈ ਪੁਲਿਸ ਦਾ ਰੂਟ ਲਾਇਆ ਗਿਆ ਸੀ ਤੇ ਅਚਾਨਕ ਹਾਈਵੇ ’ਤੇ ਇਕ ਕੰਟੇਨਰ ਦਾ ਟਾਇਰ ਪੈਂਚਰ ਹੋ ਗਿਆ। ਪਠਾਨਕੋਟ ਚੌਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਐਵੇਨਿਊ ਤੱਕ ਲੰਬਾ ਜਾਮ ਲੱਗ ਗਿਆ। ਇਸ ਹਾਈਵੇ ’ਤੇ ਵੀਆਈਪੀ ਰੂਟ ਲੱਗਾ ਹੋਇਆ ਸੀ ਤੇ ਉਥੋਂ ਰਾਜਪਾਲ ਨੇ ਲੰਘਣਾ ਸੀ। ਜਾਮ ਲੱਗਣ ਮਗਰੋਂ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਤੇ ਇਕ ਕ੍ਰੇਨ ਦੀ ਮਦਦ ਨਾਲ ਕੰਟੇਨਰ ਨੂੰ ਹਾਈਵੇ ਤੋਂ ਹਟਾ ਕੇ ਜਾਮ ਖੁੱਲ੍ਹਵਾਇਆ ਤੇ ਰਾਜਪਾਲ ਦੇ ਕਾਫਲੇ ਨੂੰ ਲੰਘਾਇਆ ਗਿਆ।