ਵਪਾਰੀ ਬੋਲੇ ਦਸ ਹਜ਼ਾਰ ਕਰੋੜ ਦੇ ਫੰਡ ਨਾਲ ਐੱਮਐੱਸਐੱਮਈ ਖੇਤਰ ਹੋਵੇਗਾ ਮਜ਼ਬੂਤ
ਵਪਾਰੀ ਬੋਲੇ ਦਸ ਹਜ਼ਾਰ ਕਰੋੜ ਦੇ ਫੰਡ ਨਾਲ ਐੱਮਐੱਸਐੱਮਈ ਖੇਤਰ ਹੋਵੇਗਾ ਮਜ਼ਬੂਤ
Publish Date: Sun, 01 Feb 2026 08:47 PM (IST)
Updated Date: Mon, 02 Feb 2026 04:14 AM (IST)

--------------ਬਜਟ------------ ----------ਤਸਵੀਰ ਹਿੰਦੀ ਚੋਂ ------------ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਬਜਟ 2026 ਨੂੰ ਜੇ ਤੁਰੰਤ ਕਰ ਰਾਹਤ ਦੇ ਪੈਮਾਨੇ ’ਤੇ ਵੇਖਿਆ ਜਾਵੇ ਤਾਂ ਇਹ ਸਧਾਰਣ ਲੱਗਦਾ ਹੈ, ਪਰ ਸੰਰਚਨਾਤਮਕ ਦ੍ਰਿਸ਼ਟੀ ਤੋਂ ਇਹ ਮਹੱਤਵਪੂਰਨ ਤੇ ਦੂਰਗਾਮੀ ਹੈ। ਨਿੱਜੀ ਆਮਦਨ ਕਰ ’ਚ ਕੋਈ ਵੱਡੀ ਛੂਟ ਨਹੀਂ ਦਿੱਤੀ ਗਈ, ਪਰ ਸਥਿਰਤਾ ਕਾਇਮ ਰੱਖੀ ਗਈ ਹੈ। ਫਗਵਾਡ਼ਾ ਗੇਟ ਦੇ ਇਲੈਕਟ੍ਰਿਕਲ ਵਪਾਰੀਆਂ ਮੁਤਾਬਕ ਬਜਟ ਦੌਰਾਨ ਦਸ ਹਜ਼ਾਰ ਕਰੋੜ ਰੁਪਏ ਦੇ ਫੰਡ ਨਾਲ ਐੱਮਐੱਸਐੱਮਈ ਖੇਤਰ ਮਜ਼ਬੂਤ ਹੋਵੇਗਾ। ਇਸ ਸਬੰਧੀ ਫਗਵਾਡ਼ਾ ਗੇਟ ਇਲੈਕਟ੍ਰਿਕਲ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਨੇ ਕਿਹਾ ਕਿ ਸਰਕਾਰ ਨੇ ਆਧਾਰਭੂਤ ਢਾਂਚੇ, ਲਾਜਿਸਟਿਕਸ, ਡਿਜ਼ਿਟਲ ਸੰਰਚਨਾ ਤੇ ਡਾਟਾ ਸੈਂਟਰ ਵਰਗੇ ਉਭਰਦੇ ਖੇਤਰਾਂ ’ਤੇ ਸਪੱਸ਼ਟ ਧਿਆਨ ਕੇਂਦਰਿਤ ਕੀਤਾ ਹੈ। ਦੁਰਲੱਭ ਖਨਿਜ ਤੇ ਉੱਚ ਤਕਨਾਲੋਜੀ ਉਤਪਾਦਨ ’ਚ ਨਿਵੇਸ਼ ਰਾਹੀਂ ਭਾਰਤ ਨੂੰ ਗਲੋਬਲ ਸਪਲਾਈ ਚੇਨ ’ਚ ਮਜ਼ਬੂਤ ਸਥਿਤੀ ’ਚ ਲਿਆਉਣ ਦਾ ਯਤਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸੰਸਥਾ ਦੇ ਕਨਵੀਨਰ ਸੁਰੇਸ਼ ਗੁਪਤਾ ਤੇ ਚੇਅਰਮੈਨ ਮਨੋਜ ਕਪਿਲਾ ਨੇ ਕਿਹਾ ਕਿ 10 ਹਜ਼ਾਰ ਕਰੋੜ ਰੁਪਏ ਦਾ ਗ੍ਰੋਥ ਫੰਡ ਐੱਮਐੱਸਐੱਮਈ ਖੇਤਰ ਨੂੰ ਮਜ਼ਬੂਤ ਕਰੇਗਾ। ਉਪ-ਚੇਅਰਮੈਨ ਗਗਨ ਛਾਬੜਾ ਤੇ ਗੌਰਵ ਬੱਸੀ ਨੇ ਕਿਹਾ ਕਿ ਜੀਐੱਸਟੀ ’ਚ ਕਰੈਡਿਟ ਨੋਟ ਤੇ ਇਨਵਰਟਿਡ ਡਿਊਟੀ ਰਿਫੰਡ ’ਚ ਕੀਤੇ ਗਏ ਸੁਧਾਰ ਮਹੱਤਵਪੂਰਨ ਕਦਮ ਹਨ। ਇਹ ਬਜਟ ਅਲਪਕਾਲੀ ਉਮੀਦਾਂ ਤੋਂ ਘੱਟ, ਪਰ ਲੰਬੇ ਸਮੇਂ ਦੇ ਆਰਥਿਕ ਬਦਲਾਅ ਵੱਲ ਨਿਰਣਾਇਕ ਕਦਮ ਹੈ। ਇਸੇ ਤਰ੍ਹਾਂ ਕਰਨ ਤੇ ਅਰਜੁਨ ਨੇ ਕਿਹਾ ਕਿ ਇਸ ਵਾਰ ਦਾ ਬਜਟ ਨਾਪ-ਤੋਲ ਕੇ ਤਿਆਰ ਕੀਤਾ ਗਿਆ ਹੈ ਤੇ ਇਸ ਨਾਲ ਕੋਈ ਨਿਰਾਸ਼ਾ ਨਹੀਂ ਹੈ। ਰਾਜੀਵ ਚੌਧਰੀ ਨੇ ਕਿਹਾ ਕਿ ਛੋਟੇ ਉਦਯੋਗਾਂ ਤੋਂ ਮਾਲ ਖਰੀਦਣ ਦੇ ਫੈਸਲੇ ਨਾਲ ਵਪਾਰ ਨੂੰ ਉਤਸ਼ਾਹ ਮਿਲੇਗਾ, ਜਿਸ ਕਾਰਨ ਛੋਟੇ ਉਦਯੋਗ ਚਲਾਣ ਵਾਲਿਆਂ ’ਚ ਭਾਰੀ ਉਤਸਾਹ ਹੈ।