ਟਰੈਕਟਰ, ਬਲੈਰੋ ਪਿਕਅਪ ਤੇ ਮੋਟਰਸਾਈਕਲ ਟਕਰਾਏ
ਸੰਵਾਦ ਸਹਿਯੋਗੀ, ਜਾਗਰਣ, ਗੁਰਾਇਆ:
Publish Date: Mon, 13 Apr 2026 11:41 PM (IST)
Updated Date: Mon, 13 Apr 2026 11:46 PM (IST)
ਸੰਵਾਦ ਸਹਿਯੋਗੀ, ਜਾਗਰਣ, ਗੁਰਾਇਆ: ਐੱਸਐੱਸਐੱਫ ਟੀਮ ਦੇ ਇੰਚਾਰਜ ਸਰਵਜੀਤ ਸਿੰਘ ਨੇ ਦੱਸਿਆ ਕਿ ਗੁਰਾਇਆ ਪੁਲਿਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਟੀਮ ਜਦੋਂ ਹਾਦਸੇ ਵਾਲੀ ਜਗ੍ਹਾ 'ਤੇ ਪੁੱਜੀ ਤਾਂ ਉਨ੍ਹਾਂ ਨੇ ਵੇਖਿਆ ਕਿ ਇਕ ਸਵਰਾਜ 855 ਟਰੈਕਟਰ, ਬਲੈਰੋ ਪਿਕਅਪ ਤੇ ਇਕ ਮੋਟਰਸਾਈਕਲ ’ਚ ਟੱਕਰ ਹੋਈ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਟਰੈਕਟਰ ਦੇ ਡਰਾਈਵਰ ਜੋ ਨਵਾਂਸ਼ਹਿਰ ਜ਼ਿਲ੍ਹੇ ਦੇ ਢਾਹਾਂ ਕਲੇਰਾਂ ਤੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕ ਬਾਈਕੇ ਜਾ ਰਿਹਾ ਸੀ, ਜਦੋਂ ਉਹ ਆਲ ਇੰਡੀਆ ਰੇਡੀਓ ਟ੍ਰਾਂਸਮੀਟਰ ਗੋਹਾਵਰ ਦੇ ਪੁਲ 'ਤੇ ਪੁੱਜਾ ਤਾਂ ਪਿੱਛਿਓਂ ਆ ਰਹੀ ਬਲੈਰੋ ਪਿਕਅਪ ਗੱਡੀ ਨੰਬਰ ਪੀਬੀ10ਐੱਫਬੀ9433 ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਗੱਡੀ ਨੂੰ ਧਨਰਾ ਕਮਰਹਾ ਪੁੱਤਰ ਮਾਂਗੀ ਰਾਮ ਚਲਾ ਰਿਹਾ ਸੀ, ਜਿਸ ਕਾਰਨ ਗੱਡੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ।
ਉਸ ਪਿੱਛੇ ਆ ਰਹੇ ਮੋਟਰਸਾਈਕਲ ਨੰਬਰ ਪੀਬੀ 7 ਆਈਡਬਲਯੂ 3123 ਦੇ ਡਰਾਈਵਰ ਪਵਨ ਸ਼ਰਮਾ ਵੀ ਬਲੈਰੋ ਪਿਕਅਪ ਨਾਲ ਟਕਰਾਏ ਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਇਕ ਨਿੱਜੀ ਐਂਬੂਲੈਂਸ ਰਾਹੀਂ ਬੜਾ ਪਿੰਡ ਦੇ ਸੀਐੱਚਸੀ ਭੇਜਿਆ ਗਿਆ। ਤਿੰਨੇ ਗੱਡੀਆਂ ਨੂੰ ਸੜਕ ਕੰਢੇ ਲਾਇਆ ਗਿਆ। ਗੁਰਾਇਆ ਪੁਲਿਸ ਸਟੇਸ਼ਨ ਦੇ ਡਿਊਟੀ ਅਫਸਰ ਏਐੱਸਆਈ ਬਾਵਾ ਸਿੰਘ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।