ਖਾੜੀ ਦੇਸ਼ਾਂ ’ਚ ਟੂਰਿਜ਼ਮ ਉਦਯੋਗ ਪ੍ਰਭਾਵਿਤ, ਕਨਸਟਰਕਸ਼ਨ ਸਾਈਟਾਂ ’ਤੇ ਕੰਮ ਠੱਪ, ਮੈਨ ਪਾਵਰ ਸਪਲਾਈ ਪ੍ਰਭਾਵਿਤ

--------------ਤਸਵੀਰਾਂ ਹਿੰਦੀ ਚੋਂ ਦੇਖ ਕੇ ਲਗਾਈਆਂ ਜਾਣ-------------
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਮਰੀਕਾ-ਇਜ਼ਰਾਇਲ ਤੇ ਇਰਾਨ ’ਚ ਚੱਲ ਰਹੇ ਯੁੱਧ ਕਾਰਨ ਦੁਬਈ, ਕਤਰ ਤੇ ਸਾਊਦੀ ਸਮੇਤ ਹੋਰ ਖਾੜੀ ਦੇਸ਼ਾਂ ’ਚ ਟੂਰਿਜ਼ਮ ਤੇ ਨਿਰਮਾਣ ਕੰਮ ਸਮੇਤ ਕਈ ਸਾਈਟਾਂ ’ਤੇ ਕੰਮ ਬੰਦ ਹੋ ਗਿਆ ਹੈ। ਇਸ ਦਾ ਅਸਰ ਪੰਜਾਬ ’ਤੇ ਵੀ ਪੈ ਰਿਹਾ ਹੈ। ਫਲਾਈਟਾਂ ਰੱਦ ਹੋਣ ਨਾਲ ਸਭ ਤੋਂ ਵੱਧ ਦੁਬਈ ਦਾ ਟੂਰਿਜ਼ਮ ਕਾਰੋਬਾਰ ਪ੍ਰਭਾਵਿਤ ਹੋਵੇਗਾ। ਟੂਰ ਪੈਕੇਜ ਰੱਦ ਹੋ ਚੁੱਕੇ ਹਨ। ਰੁਜ਼ਗਾਰ ਲਈ ਦੁਬਈ, ਕਤਰ, ਬਹਿਰੀਨ, ਸਾਊਦੀ ਅਰਬ ਆਦਿ ਖਾੜੀ ਦੇਸ਼ਾਂ ’ਚ ਜਾਣ ਵਾਲਿਆਂ ਲਈ ਵੀ ਮੁਸ਼ਕਲ ਖੜ੍ਹੀ ਹੋ ਗਈ ਹੈ। ਵੱਡੀ ਗਿਣਤੀ ’ਚ ਫਲਾਈਟਾਂ ਰੱਦ ਹੋਣ ਕਾਰਨ ਲੋਕ ਨਹੀਂ ਜਾ ਸਕਦੇ ਤੇ ਇਹ ਵੀ ਸਪੱਸ਼ਟ ਨਹੀਂ ਕਿ ਜਿਨ੍ਹਾਂ ਦੀਆਂ ਫਲਾਈਟਾਂ ਕੈਂਸਲ ਹੋਈਆਂ ਹਨ, ਉਨ੍ਹਾਂ ਨੂੰ ਟਿਕਟ ਦਾ ਰਿਫੰਡ ਮਿਲੇਗਾ ਜਾਂ ਨਹੀਂ। ਜਿਨ੍ਹਾਂ ਦੇ ਵੀਜ਼ੇ ਲੱਗ ਚੁੱਕੇ ਹਨ ਪਰ ਫਲਾਈਟ ਬੁਕਿੰਗ ਹੋਣੀ ਸੀ, ਉਨ੍ਹਾਂ ਨੇ ਵੀ ਇਸਨੂੰ ਹੋਲਡ ’ਤੇ ਰੱਖ ਦਿੱਤਾ ਹੈ। ਸ਼ਨਿਚਰਵਾਰ ਨੂੰ ਦੁਬਈ ਦਫ਼ਤਰ ਤੋਂ ਵਾਪਸ ਆਏ ਦੇਸ਼ ਦੀ ਦੂਜੀ ਸਭ ਤੋਂ ਵੱਡੀ ਮੈਨ ਪਾਵਰ ਸਪਲਾਈ ਕੰਪਨੀ ਆਈਬੀਐੱਮ ਟੂਰ ਐਂਡ ਟਰੈਵਲ ਦੇ ਚੇਅਰਮੈਨ ਹਰਵਿੰਦਰਜੀਤ ਸਿੰਘ ਸਿੱਕਾ ਮੁਤਾਬਕ ਜਿਨ੍ਹਾਂ ਕੰਪਨੀਆਂ ਨੇ ਭਰਤੀ ਖੋਲ੍ਹੀ ਹੋਈ ਸੀ, ਉਨ੍ਹਾਂ ਨੇ ਈਮੇਲ ਕਰਕੇ ਸਾਰੀਆਂ ਪੋਸਟਾਂ ਹੋਲਡ ’ਤੇ ਕਰ ਲਈਐ ਹਨ। ਕਈ ਕਲਾਇੰਟ ਵੀਜ਼ਾ ਲੱਗਣ ਦੇ ਬਾਵਜੂਦ ਨਹੀਂ ਜਾ ਸਕਣਗੇ। ਜਿਨ੍ਹਾਂ ਅਹੁਦਿਆਂ ਲਈ ਇੰਟਰਵਿਊ ਦੀਆਂ ਤਰੀਕਾਂ ਤੈਅ ਹੋ ਚੁੱਕੀਆਂ ਸਨ, ਉਹ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦੁਬਈ ਇਸ ਸਮੇਂ ਦੁਨੀਆ ਦੇ ਸਭ ਤੋਂ ਆਕਰਸ਼ਕ ਟੂਰਿਸਟ ਸਥਾਨਾਂ ’ਚੋਂ ਇਕ ਹੈ ਪਰ ਇਕ ਹੀ ਦਿਨ ’ਚ ਪੂਰਾ ਕੰਮ ਠੱਪ ਹੋ ਗਿਆ ਹੈ ਤੇ ਲੰਮੇ ਸਮੇਂ ਤੱਕ ਪ੍ਰਭਾਵ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਤੇ ਹੋਰ ਕਾਰੋਬਾਰਾਂ ’ਚ ਹੋ ਰਹੀ ਨਿਵੇਸ਼ੀ ’ਤੇ ਵੀ ਬ੍ਰੇਕ ਲੱਗੇਗੀ। ਖਾੜੀ ਦੇਸ਼ਾਂ ’ਚ ਕਰੀਬ 45 ਲੱਖ ਭਾਰਤੀ ਕੰਮ ਕਰਦੇ ਹਨ, ਜਿਨ੍ਹਾਂ ’ਚੋਂ ਲਗਭਗ 10 ਫੀਸਦੀ ਪੰਜਾਬ ਤੋਂ ਹਨ।
--------------------------
ਇਕ ਹੀ ਦਿਨ ’ਚ ਕੰਮ ਬੰਦ ਹੋ ਗਿਆ
ਯੁੱਧ ਸ਼ੁਰੂ ਹੋਣ ਦੇ ਤੁਰੰਤ ਬਾਅਦ ਗਲਫ ਦੇਸ਼ਾਂ ’ਚ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ। ਰਮਜ਼ਾਨ ਕਾਰਨ ਪਹਿਲਾਂ ਹੀ ਸਿਰਫ਼ 6 ਘੰਟੇ ਕੰਮ ਮਿਲ ਰਿਹਾ ਸੀ। ਹੁਣ ਸਾਰੇ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਭਵਿੱਖ ਯੁੱਧ ਦੀ ਸਥਿਤੀ ’ਤੇ ਨਿਰਭਰ ਕਰੇਗਾ। ਜੇ ਲੜਾਈ ਲੰਬੀ ਚੱਲਦੀ ਹੈ ਤਾਂ ਲੱਖਾਂ ਭਾਰਤੀਆਂ ਨੂੰ ਨੁਕਸਾਨ ਹੋਵੇਗਾ।
ਹਰਵਿੰਦਰਜੀਤ ਸਿੰਘ ਸਿੱਕਾ, ਚੇਅਰਮੈਨ, ਆਈਬੀਐੱਮ ਟੂਰ ਐਂਡ ਟਰੈਵਲ
-----------------------
ਅੱਜ ਹੀ ਸੀ ਅਬੂਧਾਬੀ ਦੀ ਫਲਾਈਟ
ਜਲੰਧਰ ਦੇ ਸ਼ਿਵਮ ਕੁਮਾਰ ਠਾਕੁਰ ਨੇ ਅਬੂਧਾਬੀ ਜਾਣਾ ਸੀ। ਉਹ ਆਪਣੇ ਦੋਸਤ ਨਾਲ ਕੈਬ ਡਰਾਈਵਰ ਵਜੋਂ ਕੰਮ ਕਰਨ ਜਾ ਰਹੇ ਸਨ। 3 ਮਾਰਚ ਦੀ ਫਲਾਈਟ ਸੀ ਪਰ ਹੁਣ ਸਾਰੀਆਂ ਫਲਾਈਟਾਂ ਰੱਦ ਹੋ ਗਈਆਂ ਹਨ। ਸ਼ਿਵਮ ਨੇ ਦੱਸਿਆ ਕਿ ਉਸ ਦੀ ਫਲਾਈਟ ਦਿੱਲੀ-ਕੋਚੀ-ਅਬੂਧਾਬੀ ਸੀ। ਟਿਕਟ ਦਾ ਪੈਸਾ ਵਾਪਸ ਮਿਲੇਗਾ ਜਾਂ ਨਹੀਂ, ਕੁਝ ਪਤਾ ਨਹੀਂ। ਵੱਡੀ ਮੁਸ਼ਕਲ ਨਾਲ ਪੈਸੇ ਇਕੱਠੇ ਕੀਤੇ ਸਨ ਤੇ ਉਮੀਦ ਸੀ ਕਿ ਅਬੂਧਾਬੀ ’ਚ ਕੰਮ ਕਰਕੇ ਘਰ ਦੀ ਆਰਥਿਕ ਹਾਲਤ ਮਜ਼ਬੂਤ ਕਰੇਗਾ ਪਰ ਹੁਣ ਸਭ ਕੁਝ ਖਤਮ ਹੁੰਦਾ ਦਿਸ ਰਿਹਾ ਹੈ।
-----------------------------
ਭਾਜਪਾ ਨੇਤਾ ਦਾ ਪੁੱਤਰ ਇਸਤਾਂਬੁਲ ’ਚ ਫਸਿਆ
ਯੁੱਧ ਦਾ ਅਸਰ ਪੂਰੀ ਦੁਨੀਆ ’ਤੇ ਪਿਆ ਹੈ। ਕੈਨੇਡਾ ਤੋਂ ਭਾਰਤ ਆ ਰਿਹਾ ਇਕ ਨੌਜਵਾਨ ਬੈਂਕਰ ਇਸ ਵੇਲੇ ਤੁਰਕੀ ਦੇ ਇਸਤਾਂਬੁਲ ਸ਼ਹਿਰ ’ਚ ਫਸਿਆ ਹੋਇਆ ਹੈ। ਭਾਜਪਾ ਦੇ ਬੁਲਾਰੇ ਗੁਰਦੇਵ ਸਿੰਘ ਗੋਲਡੀ ਭਾਟੀਆ ਦਾ ਪੁੱਤਰ ਪ੍ਰਭਨੂਰ ਸਿੰਘ ਭਾਟੀਆ ਦੀ ਫਲਾਈਟ ਰਸਤੇ ’ਚ ਹੀ ਸੀ ਕਿ ਯੁੱਧ ਸ਼ੁਰੂ ਹੋ ਗਿਆ। ਫਲਾਈਟ ਖਾੜੀ ਦੇਸ਼ਾਂ ਰਾਹੀਂ ਆਉਣੀ ਸੀ, ਇਸ ਲਈ ਇਸ ਨੂੰ ਇਸਤਾਂਬੁਲ ’ਚ ਰੋਕ ਦਿੱਤਾ ਗਿਆ। ਪ੍ਰਭਨੂਰ ਦੋ ਦਿਨ ਤੋਂ ਇਕ ਹੋਟਲ ’ਚ ਟਿਕਿਆ ਹੋਇਆ ਹੈ ਤੇ ਪਰਿਵਾਰ ਚਿੰਤਿਤ ਹੈ। ਉਹ ਆਪਣਾ ਜਨਮਦਿਨ ਮਨਾਉਣ ਲਈ ਭਾਰਤ ਆ ਰਿਹਾ ਸੀ ਪਰ ਹੁਣ ਇੰਤਜ਼ਾਰ ਕਰਨਾ ਪਵੇਗਾ। ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਰਹੇ ਹਨ।
------------------------------
ਖਾੜੀ ਦੇਸ਼ਾਂ ’ਚ ਭਾਰਤੀ ਦੂਤਾਵਾਸ ਦੇ ਹੈਲਪਲਾਈਨ ਨੰਬਰ
ਕੁਵੈਤ: 965 655 01946
--
ਓਮਾਨ
8007 1234 (ਟੋਲ ਫ੍ਰੀ)
968 9828 2270 (ਵ੍ਹਟਸਐਪ)
--
ਇਰਾਨ
989128109115
989128109119
989128109102
989932179359
--
ਸਾਊਦੀ ਅਰਬ
00-966-11-4884697
00-966-542126748 (ਵ੍ਹਟਸਐਪ)
800 247 1234 (ਟੋਲ ਫ੍ਰੀ)
--
ਬਹਿਰੀਨ
00973-39418071
ਯੂਨਾਈਟਿਡ ਅਰਬ ਅਮੀਰਾਤ:
800-46342 (ਟੋਲ ਫ੍ਰੀ)
971543090571 (ਵ੍ਹਟਸਐਪ)