ਬਾਜ਼ਾਰਾਂ ’ਚ ਘੁੰਮ ਰਹੇ ਨੇ ਫਟੇ-ਪੁਰਾਣੇ ਨੋਟ
ਬਾਜ਼ਾਰਾਂ ’ਚ ਫਟੇ ਪੁਰਾਣੇ ਨੋਟ ਘੁੰਮਦੇ
Publish Date: Sun, 11 Jan 2026 08:39 PM (IST)
Updated Date: Mon, 12 Jan 2026 04:18 AM (IST)

- ਹਾਰ ਵੇਚਣ ਵਾਲਿਆਂ ਤੋਂ ਖਰੀਦੋ 5 ਤੋਂ 500 ਰੁਪਏ ਦੇ ਨਵੇਂ ਨਕੋਰ ਨੋਟ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੱਜ-ਕੱਲ੍ਹ ਬਾਜ਼ਾਰਾਂ ’ਚ ਦੁਕਾਨਦਾਰਾਂ ਕੋਲ 5, 10, 20 ਤੇ ਇੱਥੋਂ ਤੱਕ 50 ਰੁਪਏ ਦੇ ਨੋਟ ਫਟੇ ਪੁਰਾਣੇ ਹਨ। ਗਾਹਕ ਇਹ ਨੋਟ ਲੈਣ ਤੋਂ ਇਨਕਾਰੀ ਹਨ। ਉੰਝ 5, 10, 20 ਰੁਪਏ ਦਾ ਸਿੱਕਾ ਜ਼ਰੂਰ ਨਵਾਂ ਮਿਲ ਜਾਂਦਾ ਹੈ ਪਰ ਇਨ੍ਹਾਂ ਸਿੱਕਿਆਂ ਦੇ ਹਾਰ ਨਹੀਂ ਬਣ ਸਕਦੇ, ਜੇਕਰ ਇਨ੍ਹਾਂ ਸਿੱਕਿਆਂ ਦੀਆਂ ਮਾਲਾ ਜਾਂ ਹਾਰ ਬਣਨ ਲੱਗ ਪਏ ਤਾਂ ਇਹ ਸਿੱਕੇ ਵੀ ਬਾਜ਼ਾਰ ’ਚੋਂ ਗਾਇਬ ਹੋ ਜਾਣਗੇ। ਵੱਖ-ਵੱਖ ਖੇਤਰਾਂ ਦੇ ਦੁਕਾਨਦਾਰ ਇਸ ਵਰਤਾਰੇ ਤੋਂ ਡਾਢੇ ਦੁਖੀ ਹਨ। ਦੁਕਾਨਦਾਰ ਆਖਦੇ ਹਨ ਕਿ ਇਹ ਨਵੇਂ ਨੋਟ ਗਏ ਕਿੱਥੇ? ਨੋਟਾਂ ਦੇ ਹਾਰ ਬਣਾ ਕੇ ਵੇਚਣ ਵਾਲਿਆਂ ਤੋਂ 5 ਤੋਂ 200 ਰੁਪਏ ਦੇ ਨਵੇਂ ਨੋਟ ਤੁਸੀਂ ਖਰੀਦ ਸਕਦੇ ਹੋ। ਜੇਕਰ ਤੁਸੀਂ 5 ਰੁਪਏ ਦੀ ਗੱਠੀ 100 ਨੋਟਾਂ ਦੀ ਲੈਣੀ ਹੈ ਤਾਂ ਉਹ 800 ਰੁਪਏ ’ਚ ਮਿਲਦੀ ਹੈ, 10 ਰੁਪਏ ਦੀ ਗੱਟੀ 1450 ’ਚ ਮਿਲਦੀ ਹੈ, 20 ਰੁਪਏ ਦੀ ਗੱਡੀ 2900 ’ਚ ਮਿਲਦੀ ਹੈ ਜਿੰਨੇ ਮਰਜ਼ੀ ਨਵੇਂ ਨੋਟ ਲਓ। ਹਾਰਾ ਦਾ ਕੰਮ ਕਰਨ ਵਾਲਿਆਂ ਦਾ ਇਸ ਮਾਮਲੇ ’ਚ ਕਹਿਣਾ ਹੈ ਕਿ ਉਹ ਵੀ ਬੈਂਕਾਂ ਵਾਲਿਆਂ ਤੋਂ ਨੋਟ ਬਲੈਕ ’ਚ ਲਿਆਉਂਦੇ ਹਨ। ਪੰਜਾਬ ਤੇ ਕੇਂਦਰ ਸਰਕਾਰ ਨੂੰ ਇਸ ਗੋਰਖ ਧੰਦੇ ਨੂੰ ਬੰਦ ਕਰਾਉਣ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਕਿ ਦੁਕਾਨਦਾਰ ਤੇ ਗ੍ਰਾਹਕ ਨੂੰ ਰਾਹਤ ਮਿਲ ਸਕੇ।