ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Tue, 20 Jan 2026 08:06 PM (IST)
Updated Date: Tue, 20 Jan 2026 08:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 66 ਕੇਵੀ ਸਬ ਸਟੇਸ਼ਨ ਅਰਬਨ ਅਸਟੇਟ ਫੇਜ਼-ਦੋ 21 ਜਨਵਰੀ ਨੂੰ ਬੰਦ ਰਹਿਣ ਕਾਰਨ ਇਸ ਅਧੀਨ ਆਉਂਦੇ 11 ਕੇਵੀ ਫੀਡਰ ਬੀਐੱਮਐੱਸਐੱਲ, ਜਲੰਧਰ ਹਾਈਟਸ, ਰਾਇਲ ਰੈਜ਼ੀਡੈਂਸੀ, ਮੋਤਾ ਸਿੰਘ ਨਗਰ, ਕਿਉਰੋ ਮਾਲ, ਗਾਰਡਨ ਕਾਲੋਨੀ, ਮਿੱਠਾਪੁਰ ਆਦਿ ਦੀ ਬਿਜਲੀ ਸਪਲਾਈ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਜਲੰਧਰ ਹਾਈਟਸ-1 ਤੇ 2 ਦੇ ਫਲੈਟ, ਅਰਬਨ ਅਸਟੇਟ ਫੇਜ਼-2, ਕਿਉਰੋ ਮਾਲ, ਈਕੋ ਹੋਮਜ਼, ਬੀਐੱਮਐੱਸਐੱਲ, ਰਮਨੀਕ ਨਗਰ, ਮਿੱਠਾਪੁਰ ਚੌਕ, ਪੀਪੀਆਰ ਮਾਲ, ਮੋਤਾ ਸਿੰਘ ਨਗਰ, ਗਾਰਡਨ ਕਾਲੋਨੀ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।