ਟਿਕਟ ਨਹੀਂ ਮਿਲੀ ਤਾਂ ਟੀਐੱਮਸੀ ਵਿਧਾਇਕ ਨੇ ਛੱਡੀ ਪਾਰਟੀ
ਸਟੇਟ ਬਿਊਰੋ, ਜਾਗਰਣਕੋਲਕਾਤਾ :
Publish Date: Thu, 16 Apr 2026 08:25 PM (IST)
Updated Date: Thu, 16 Apr 2026 08:27 PM (IST)
ਸਟੇਟ ਬਿਊਰੋ, ਜਾਗਰਣ ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਨਾ ਮਿਲਣ ਤੋਂ ਨਾਰਾਜ਼ ਮੁਰਸ਼ਿਦਾਬਾਦ ਦੇ ਜਲੰਗੀ ਵਿਧਾਨ ਸਭਾ ਖੇਤਰ ਦੇ ਮੌਜੂਦਾ ਵਿਧਾਇਕ ਅਬਦੁਰ ਰੱਜ਼ਾਕ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਰੱਜ਼ਾਕ ਨੇ ਪਾਰਟੀ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤ੍ਰਿਣਮੂਲ ’ਚ ਇਮਾਨਦਾਰ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ। ਜੋ ਪੈਸੇ ਦੇ ਸਕਦਾ ਹੈ, ਉਹੀ ਉਮੀਦਵਾਰ ਬਣਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਦੀਆਂ ਜਲੰਗੀ, ਡੋਮਕਲ ਤੇ ਰਾਨੀ ਨਗਰ ਸੀਟਾਂ ’ਤੇ ਤ੍ਰਿਣਮੂਲ ਦੀ ਹਾਰ ਯਕੀਨੀ ਹੈ। ਰੱਜ਼ਾਕ ਨੇ ਹਾਲਾਂਕਿ ਆਪਣੇ ਭਵਿੱਖ ਦੀ ਸਿਆਸੀ ਯੋਜਨਾ ਬਾਰੇ ਕੋਈ ਖ਼ਾਸ ਗੱਲ ਨਹੀਂ ਕੀਤੀ ਪਰ ਚਰਚਾ ਹੈ ਕਿ ਉਹ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਉੱਧਰ ਕਾਂਗਰਸ ਦੇ ਸੂਬਾ ਸਕੱਤਰ ਆਸਿਫ ਇਕਬਾਲ ਨੇ ਪਾਰਟੀ ਛੱਡ ਕੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ ਲਿਆ ਹੈ। ਆਸਿਫ ਇਕਬਾਲ ਮੁਰਸ਼ਿਦਾਬਾਦ ਦੇ ਫਰੱਕਾ ਖੇਤਰ ਨਾਲ ਜੁੜੇ ਸਰਗਰਮ ਨੇਤਾ ਰਹੇ ਹਨ। ਉਹ ਪੰਜ ਵਾਰ ਦੇ ਕਾਂਗਰਸ ਵਿਧਾਇਕ ਰਹੇ ਮਰਹੂਮ ਮਈਨੁਲ ਹੱਕ ਦੇ ਭਤੀਜੇ ਹਨ। ਆਸਿਫ ਫਰੱਕਾ ਸੀਟ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ।