ਆਦਮਪੁਰ ਤੋਂ ਡੇਰਾ ਬੱਲਾਂ ਤੱਕ ਸੁਰੱਖਿਆ ਦੇ ਸਖ਼ਤ ਪਹਿਰੇ : 40 ਨਾਕੇ ਸਥਾਪਿਤ, ਸਪੈਸ਼ਲ DGP ਰਾਮ ਸਿੰਘ ਦੇ ਹੱਥ ਕਮਾਂਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਿਤ ਜਲੰਦਰ ਦੌਰੇ ਨੂੰ ਲੈ ਕੇ ਪੂਰੇ ਜ਼ਿਲ੍ਹੇ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਚੂਕ ਤੋਂ ਬਚਣ ਲਈ ਪੰਜਾਬ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਘੇਰਾ ਤਿਆਰ ਕੀਤਾ ਹੈ। ਇਸ ਪ੍ਰਬੰਧ ਦੀ ਕਮਾਨ ਸਪੈਸ਼ਲ ਡੀਜੀਪੀ ਰਾਮ ਸਿੰਘ ਦੇ ਹੱਥਾਂ ’ਚ ਰਹੇਗੀ, ਜਦਕਿ ਡੀਆਈਜੀ ਨਵੀਨ ਸਿੰਗਲਾ ਤੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ।
Publish Date: Sun, 01 Feb 2026 10:56 AM (IST)
Updated Date: Sun, 01 Feb 2026 10:59 AM (IST)
ਜਾਗਰਣ ਸੰਵਾਦਦਾਤਾ, ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਿਤ ਜਲੰਦਰ ਦੌਰੇ ਨੂੰ ਲੈ ਕੇ ਪੂਰੇ ਜ਼ਿਲ੍ਹੇ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਚੂਕ ਤੋਂ ਬਚਣ ਲਈ ਪੰਜਾਬ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਘੇਰਾ ਤਿਆਰ ਕੀਤਾ ਹੈ। ਇਸ ਪ੍ਰਬੰਧ ਦੀ ਕਮਾਨ ਸਪੈਸ਼ਲ ਡੀਜੀਪੀ ਰਾਮ ਸਿੰਘ ਦੇ ਹੱਥਾਂ ’ਚ ਰਹੇਗੀ, ਜਦਕਿ ਡੀਆਈਜੀ ਨਵੀਨ ਸਿੰਗਲਾ ਤੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ।
ਪੁਲਿਸ ਅਧਿਕਾਰੀਆਂ ਅਨੁਸਾਰ, ਆਦਮਪੁਰ ਤੋਂ ਡੇਰਾ ਬੱਲਾਂ ਤੱਕ ਲਗਪਗ 40 ਨਾਕੇ ਲਗਾਏ ਜਾਣਗੇ। ਇਨ੍ਹਾਂ ਨਾਕਿਆਂ 'ਤੇ ਗਜ਼ਟਿਡ ਅਧਿਕਾਰੀ ਖ਼ੁਦ ਤਾਇਨਾਤ ਰਹਿਣਗੇ ਅਤੇ ਸਾਰੇ ਥਾਣਾ ਇੰਚਾਰਜ ਵੀ ਸੁਰੱਖਿਆ ਡਿਊਟੀ 'ਤੇ ਲਗਾਏ ਜਾਣਗੇ। ਪ੍ਰਧਾਨ ਮੰਤਰੀ ਦੀ ਉਡਾਣ ਆਦਮਪੁਰ ਏਅਰਬੇਸ 'ਤੇ ਉਤਰਣ ਦੀ ਸੰਭਾਵਨਾ ਨੂੰ ਦੇਖਦਿਆਂ ਉਥੋਂ ਆਯੋਜਨ ਸਥਲ ਤੱਕ ਪੂਰੇ ਰੂਟ ਦਾ ਲਗਾਤਾਰ ਮੁਆਇਨਾ ਕੀਤਾ ਜਾ ਰਿਹਾ ਹੈ। ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਡਾਗ ਸਕੂਐਡ, ਬੰਬ ਸਕੂਐਡ, ਫਾਇਰ ਬ੍ਰਿਗੇਡ, ਐਂਬੂਲੈਂਸ ਤੇ ਦੰਗਾ ਰੋਕੂ ਟੀਮਾਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ।
ਲੋੜ ਪੈਣ 'ਤੇ ਵਾਧੂ ਪੁਲਿਸ ਫੋਰਸ ਪੰਜਾਬ ਆਰਮਡ ਪੁਲਿਸ (ਪੀਏਪੀ) ਤੋਂ ਮੰਗਵਾਈ ਜਾ ਰਹੀ ਹੈ, ਤਾਂ ਜੋ ਭੀੜ ਕੰਟਰੋਲ ਤੇ ਐਮਰਜੈਂਸੀ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਆਵਾਜਾਈ ਪ੍ਰਬੰਧ ਨੂੰ ਸੁਚਾਰੂ ਬਣਾਈ ਰੱਖਣ ਲਈ ਪੁਲਿਸ ਨੇ ਬਦਲਵੀਆਂ ਯੋਜਨਾਵਾਂ ਵੀ ਤਿਆਰ ਕੀਤੀਆਂ ਹਨ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਾਰੇ ਅਧਿਕਾਰੀ ਤੇ ਮੁਲਾਜ਼ਮ ਪੂਰੀ ਚੌਕਸੀ ਨਾਲ ਡਿਊਟੀ ਨਿਭਾਅ ਰਹੇ ਹਨ, ਤਾਂ ਜੋ ਦੌਰਾ ਸੁਰੱਖਿਅਤ ਤੇ ਸ਼ਾਂਤਮਈ ਢੰਗ ਨਾਲ ਪੂਰਾ ਹੋ ਸਕੇ।