ਮੇਹਰਚੰਦ ਪੋਲੀਟੈਕਨਿਕ ’ਚ ਕੋਰਸ ਸਮਾਪਤ
ਮੇਹਰਚੰਦ ਪੋਲੀਟੈਕਨਿਕ ਵਿਖੇ ਤਿੰਨ ਰੋਜਾ ਸ਼ਾਰਟ ਟਰਮ ਕੋਰਸ ਸਮਾਪਤ
Publish Date: Sat, 28 Feb 2026 06:13 PM (IST)
Updated Date: Sat, 28 Feb 2026 06:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਨਿੱਟਰ ਚੰਡੀਗੜ੍ਹ ਵੱਲੋਂ ਲਗਾਇਆ ਗਿਆ 25 ਫਰਵਰੀ ਤੋਂ 27 ਫਰਵਰੀ ਤੱਕ ਤਿੰਨ ਰੋਜਾ ਸ਼ਾਰਟ ਟਰਮ ਕੋਰਸ ਸਮਾਪਤ ਹੋ ਗਿਆ ਹੈ। “ਇੰਸਟਰਕਸ਼ਨ ਡਿਜ਼ਾਇਨ ਐਡ ਡਲਿਵਰੀ“ ਵਿਸ਼ੇ ’ਤੇ ਲਗਾਏ ਗਏ ਇਸ ਕੋਰਸ ਦਾ ਸੰਚਾਲਨ ਨਿੱਟਰ ਚੰਡੀਗੜ੍ਹ ਦੇ ਐਜ਼ੁਕੇਸ਼ਨ ਮੈਨੇਜਮੈਂਟ ਵਿਭਾਗ ਦੇ ਮੁਖੀ ਪ੍ਰੋ. ਏਬੀ ਗੁਪਤਾ ਤੇ ਅਮਨਦੀਪ ਕੋਰ ਨੇ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕਾਲਜਾਂ ਦੇ 30 ਟੀਚਰਾਂ ਵੱਲੋਂ ਇਹ ਕੋਰਸ ਲਗਾਇਆ ਗਿਆ ਜਿਸ ’ਚ ਪਰਿਣਾਮ ਅਧਾਰਿਤ ਸਿੱਖਿਆ, ਐਜੂਕੇਸ਼ਨ 4, ਬਲੂਮ ਟੈਕਸੋਨਾਮੀ, ਸਿੱਖਣ ਦੀ ਪ੍ਰਮੁੱਖ ਸਥਿਤਿਆਂ, ਕਲਾਸ ਰੂਮ ਮੈਨੇਜਮੈਂਟ, ਪੜ੍ਹਾਉਣ ਜਾਂ ਨਿਰਦੇਸ਼ਨ ਦੀਆਂ ਤਰਤੀਬਵਾਰ ਘਟਨਾਵਾਂ ਵਰਗੇ ਕਈ ਸੂਖਮ ਵਿਸ਼ਿਆ ਤੇ ਗੱਲਬਾਤ ਕੀਤੀ ਤਾਂ ਜੋ ਸਿੱਖਣ ਤੇ ਸਿਖਾਉਣ ਦੀ ਸਮੁੱਚੀ ਪ੍ਰਕਿਰਿਆ ਨੂੰ ਹੋਰ ਵੀ ਪ੍ਰਭਾਵੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਐੱਨਬੀਏ ਐਕਰੀਡੀਰੇਸ਼ਨ ਤੇ ਵੀ ਚਰਚਾ ਕੀਤੀ ਗਈ। ਪ੍ਰੋ. ਗੁਪਤਾ ਵੱਲੋਂ ਹਰ ਲੈਕਚਰ ਤੋਂ ਬਾਅਦ ਭਾਗੀਦਾਰਾਂ ਤੋਂ ਫੀਡਬੈਕ ਲਈ ਗਈ ਤੇ ਟੈਸਟ ਕਰਵਾਏ ਗਏ। ਪ੍ਰੋਗਾਮ ਦੇ ਅਖੀਰਲੇ ਦਿਨ ਸਮਾਪਤੀ ਸਮਾਗਮ ਦੌਰਾਨ ਐੱਚਐੱਮਵੀ ਤੋਂ ਪ੍ਰੋ. ਡਾ. ਪ੍ਰੇਮ ਸਾਗਰ ਨੇ ਅਧਿਆਪਕਾ ਨੂੰ ਪ੍ਰੇਰਿਤ ਕਰਨ ਲਈ ਗੀਤ ਸੁਣਾਏ। ਇਸ ਪ੍ਰੋਗਾਮ ਦੇ ਕੋਆਰਡੀਨੇਟਰ ਡਾ. ਰਾਜੀਵ ਭਾਟੀਆ ਸਨ ਤੇ ਪ੍ਰਿੰਸ ਮਦਾਨ ਨੇ ਕੋ-ਕੋਆਰਡੀਨੇਟਰ ਦਾ ਫਰਜ਼ ਨਿਭਾਇਆ। ਸੰਚਾਲਕ ਦੀ ਭੁਮੀਕਾ ਵੀ ਰਾਜੀਵ ਭਾਟੀਆ ਨੇ ਨਿਭਾਈ ਤੇ ਅੰਤ ’ਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਏ ਹੋਏ ਰਿਸੋਰਸ ਪਰਸਨ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਪ੍ਰੋਗਾਮ ਨਾਲ ਟੀਚਰਾਂ ਦਾ ਆਤਮ ਵਿਸ਼ਵਾਸ ਹੋਰ ਵਧਿਆ ਹੈ ਤੇ ਇਸ ਤਰ੍ਹਾਂ ਦੇ ਕੋਰਸ ਹੋਰ ਵੀ ਲਗਵਾਏ ਜਾਣੇ ਚਾਹੀਦੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਵੱਲੋਂ ਪ੍ਰੋ. ਏਬੀ ਗੁਪਤਾ ਤੇ ਡਾ. ਪ੍ਰੇਮ ਸਾਗਰ ਨੂੰ ਸਨਮਾਨਿਤ ਵੀ ਕੀਤਾ ਗਿਆ।