ਮੇਹਰ ਚੰਦ ਪੋਲੀਟੈਕਨਿਕ ’ਚਸ਼ਾਰਟ ਟਰਮ ਕੋਰਸ 25 ਤੋਂ
ਮੇਹਰ ਚੰਦ ਪੋਲੀਟੈਕਨਿਕ ਵਿਖੇ ਤਿੰਨ ਰੋਜਾ ਸ਼ਾਰਟ ਟਰਮ ਕੋਰਸ 25 ਤੋਂ 27 ਤੱਕ
Publish Date: Thu, 19 Feb 2026 06:28 PM (IST)
Updated Date: Thu, 19 Feb 2026 06:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਨਿੱਟਰ ਚੰਡੀਗੜ੍ਹ ਵੱਲੋਂ 25 ਫਰਵਰੀ ਤੋਂ 27 ਫਰਵਰੀ 2026 ਤੱਕ ਤਿੰਨ ਰੋਜ਼ਾ ਸ਼ਾਰਟ ਟਰਮ ਕੋਰਸ ਕਰਵਾਇਆ ਜਾ ਰਿਹਾ ਹੈ, ਜਿਸ ਦਾ ਵਿਸ਼ਾ ਹੋਵੇਗਾ ਇੰਸਟਰਕਸ਼ਨਲ ਡਿਜ਼ਾਇਨ ਐਂਡ ਡੈਲਿਵਰੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪ੍ਰੋ. ਏਬੀ ਗੁਪਤਾ ਮੁੱਖੀ ਐਜ਼ੁਕੇਸ਼ਨਲ ਵਿਭਾਗ, ਨਿੱਟਰ ਇਸ ਦੇ ਮੁਖੀ ਰਿਸੋਰਸ ਪਰਸਨ ਹੋਣਗੇ। ਇਸ ’ਚ ਵੱਖ-ਵੱਖ ਅਦਾਰਿਆ ਦੇ 35-40 ਟੀਚਰ ਸ਼ਾਮਲ ਹੋਣਗੇ, ਜਿਨ੍ਹਾਂ ’ਚ ਪ੍ਰਮੁੱਖ ਮੇਹਰ ਚੰਦ ਪੋਲੀਟੈਕਨਿਕ ਕਾਲਜ, ਡੇਵੀਅਟ ਜਲੰਧਰ, ਗੁਰੁ ਨਾਨਕ ਦੇਵ ਪੋਲੀਟੈਕਨਿਕ ਲੁਧਿਆਣਾ, ਰਾਮਗੜ੍ਹੀਆ ਪੋਲੀਟੈਕਨਿਕ ਫਗਵਾੜਾ ਆਦਿ ਹਨ। ਡਾ. ਰਾਜੀਵ ਭਾਟੀਆ ਇਸ ਕੋਰਸ ਦੇ ਕੋਆਰਡੀਨੇਟਰ ਹੋਣਗੇ ਤੇ ਪ੍ਰਿੰਸ ਮਦਾਨ ਕੋ-ਕੋਆਰਡੀਨੇਟਰ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਇਸ ਕੋਰਸ ਦਾ ਮੁੱਖ ਮੰਤਵ ਨਤੀਜਾ ਅਧਾਰਿਤ ਸਿੱਖਿਆ ਤੇ ਇੰਡਸਟਰੀ ਲੋੜ ਅਨੁਰੂਪ ਸਿੱਖਿਆ ਨੂੰ ਸਮਝਣਾ ਤੇ ਅਪਣਾਉਣਾ, ਅਧਿਆਪਕਾਂ ਦੀ ਟੀਚਿੰਗ ਪ੍ਰਣਾਲੀ ’ਚ ਹੋਰ ਸੁਧਾਰ ਲਿਆਉਣਾ ਤੇ ਪ੍ਰਭਾਵੀ ਬਨਾਉਣਾ, ਵਿਦਿਆਰਥੀ ਕੇਂਦਰਤ ਸਿੱਖਿਆ ਦੇ ਉਦੇਸ਼, ਐੱਨਬੀਏ ਐਕਰੀਡੀਟੇਸ਼ਨ ਸਬੰਧੀ ਵਿਸਥਾਰਕ ਗੱਲਬਾਤ ਹਵੇਗੀ। ਪ੍ਰੋ. ਏਬੀ ਗੁਪਤਾ ਪਿਛਲੇ 39 ਸਾਲਾਂ ਤੋਂ ਅਧਿਆਪਨ ਦੇ ਖੇਤਰ ’ਚ ਨਿੱਟਰ ’ਚ ਕੰਮ ਕਰ ਰਹੇ ਹਨ ਤੇ ਉਹ 40 ਤੋਂ ਵੱਧ ਇੰਟਰਨੈਸ਼ਨਲ ਰਿਸਟਚ ਪੇਪਰ ਲਿਖ ਚੁੱਕੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਨੁਸਾਰ ਇਸ ਐੱਸਟੀਸੀ ਨਾਲ ਬਹੁਤਕਨੀਕੀ ਕਾਲਜ ਦੇ ਅਧਿਆਪਕਾਂ ਨੂੰ ਟੀਚਿੰਗ ਲਰਨਿੰਗ ਪ੍ਰੋਸੇਸ ’ਚ ਨਿਖਾਰ ਲਿਆਉਣ ’ਚ ਸਫ਼ਲਤਾ ਮਿਲੇਗੀ।