ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ’ਚ ਤਿੰਨ-ਦਿਨਾਂ ਬੁੱਕ ਫੇਅਰ
ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ’ਚ ਤਿੰਨ-ਦਿਨਾਂ ਬੁੱਕ ਫੇਅਰ
Publish Date: Tue, 03 Feb 2026 07:04 PM (IST)
Updated Date: Wed, 04 Feb 2026 04:08 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਬੀਤੇ 29 ਤੋਂ 31 ਜਨਵਰੀ 2026 ਤੱਕ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਵਿਖੇ ਤਿੰਨ-ਦਿਨਾਂ ਵਿਸ਼ੇਸ਼ ਬੁੱਕ ਫੇਅਰ ਕਰਵਾਇਆ। ਇਸ ਮੇਲੇ ਦਾ ਪ੍ਰਬੰਧ ਸਨਸਾਈ ਬੁੱਕ ਡਿਸਟ੍ਰਿਬਿਊਟਰ, ਜਲੰਧਰ ਵੱਲੋਂ ਕੀਤਾ ਗਿਆ। ਸਕੂਲ ਦੀ ਲਾਇਬ੍ਰੇਰੀ ’ਚ ਲਾਇਬ੍ਰੇਰੀ ਤੋਂ ਨਰਸਰੀ ਤੱਕ ਬਾਰ੍ਹਵੀਂ ਦੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਮੇਲੇ ’ਚ ਵਿਦਿਆਰਥੀਆਂ ਲਈ ਕਹਾਣੀ, ਗਿਆਨ, ਸਾਇੰਸ, ਗਣਿਤ, ਪੰਜਾਬੀ ਤੇ ਹਿੰਦੀ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਉਪਲੱਬਧ ਸਨ। ਛੋਟੇ ਬੱਚਿਆਂ ਲਈ ਇਨਡੋਰ ਖੇਡਾਂ ਦਾ ਸਮਾਨ ਵੀ ਪ੍ਰਦਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਬਿਕਰਮ ਸਿੰਘ ਸੈਣੀ ਨੇ ਕਿਹਾ ਕਿ ਇਸ ਬੁੱਕ ਫੇਅਰ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮੋਬਾਈਲ ਤੋਂ ਹਟਾ ਕੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਵਿੱਖ ’ਚ ਵੀ ਸਕੂਲ ਅਜਿਹੇ ਪ੍ਰਬੰਧ ਕਰਵਾਉਂਦਾ ਰਹੇਗਾ।