ਪਿੰਡ ਇੰਦਣਾਂ ਕਲਾਸਕੇ ਵਿਖੇ ਤਿੰਨ ਰੋਜ਼ਾ ਜੋੜ ਮੇਲਾ 23 ਤੋਂ
ਪਿੰਡ ਇੰਦਣਾਂ ਕਲਾਸਕੇ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 23, 24, 25 ਜਨਵਰੀ ਨੂੰ
Publish Date: Sun, 18 Jan 2026 06:59 PM (IST)
Updated Date: Mon, 19 Jan 2026 04:15 AM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਿੰਡ ਇੰਦਣਾਂ ਕਲਾਸਕੇ ਵਿਖੇ ਹਰ ਸਾਲ ਵਾਂਗ ਇਸ ਸਾਲ ਵੀ ਤਿ੍ਵੇਣੀ ਮੰਦਰ ਰੋਜ਼ਾ ਸਾਈਂ ਰਾਮ ਦਿੱਤੇ ਸ਼ਾਹ ਜੀ ਕਾਦਰੀ ਜੀ ਵਿਖੇ ਸਾਈਂ ਸਰੀਏ ਸ਼ਾਹ ਜੀ ਕਾਦਰੀ ਦਾ ਜੋੜ ਮੇਲਾ ਤੇ ਬਰਸੀ ਸਾਈਂ ਸਾਧੂ ਸ਼ਾਹ ਜੀ ਕਾਦਰੀ ਜੀ ਦੀ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਤੇ ਐੱਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਬਾਬਾ ਬਲਦੇਵ ਸ਼ਾਹ ਜੀ ਕਾਦਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 23 ਜਨਵਰੀ ਦੀ ਸ਼ਾਮ 5 ਵਜੇ ਝੰਡਾ ਚੜਾਉਣ ਤੇ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਦੇਰ ਸ਼ਾਮ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਰਾਤ ਕਵਾਲਿਏ ਮਹਿਫ਼ਲ ਸਜਾਈ ਜਾਵੇਗੀ। ਮੇਲੇ ਦੇ ਦੂਸਰੇ ਦਿਨ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਚ ਕਵਾਲਿਏ ਮਹਿਫ਼ਲ ਸਜਾਈ ਗਈ। ਮੇਲੇ ਦੇ ਤੀਸਰੇ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ’ਚ ਪੰਜਾਬ ਦੇ ਨਾਮਵਕਾਰ ਕਲਾਕਾਰਾਂ ਨੇ ਆਇਆ ਸੰਗਤਾਂ ਨੂੰ ਪੀਰਾਂ ਫ਼ਕੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਮੇਲੇ ਦੁਰਾਨ ਵੱਖ-ਵੱਖ ਦਰਬਾਰਾਂ ਤੋਂ ਫ਼ੱਕਰ ਫ਼ਕੀਰਾਂ ਆਇਆ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣਗੇ। ਦਰਬਾਰ ਦੇ ਗੱਦੀ ਨਸ਼ੀਨ ਬਾਬਾ ਬਲਦੇਵ ਸ਼ਾਹ ਜੀ ਕਾਦਰੀ ਨੇ ਦੱਸਿਆ ਕਿ ਮੇਲੇ ਦੇ ਤਿੰਨੋਂ ਦਿਨ ਸਵੇਰ ਤੋਂ ਚਾਹ-ਪਕੌੜਿਆਂ ਤੇ ਬਾਅਦ ਦੁਪਿਹਰ ਪੀਰਾਂ ਦਾ ਗੁਰੂ ਕਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।