ਹਰਖੋਵਾਲ ਸੰਪ੍ਰਦਾਇ ਸਿੱਖ ਪੰਥ ਦੀ ਸਿਰਮੌਰ ਸੰਸਥਾ : ਗਿ. ਹਰਪ੍ਰੀਤ ਸਿੰਘ
ਸੰਤਾਂ ਮਹਾਂਪੁਰਸ਼ਾਂ ਤੋਂ ਸੇਧ ਲੈਣ ਦੀ ਛਾਪ ਛੱਡਦਾ ਹੋਇਆ ਤਿੰਨ ਰੋਜ਼ਾ ਬਰਸੀ ਸਮਾਗਮ ਸੰਪੰਨ
Publish Date: Sat, 14 Mar 2026 07:27 PM (IST)
Updated Date: Sat, 14 Mar 2026 07:30 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੇਵਾ ਤੇ ਸਿਮਰਨ ਦੇ ਵਿਲੱਖਣ ਯੋਗਦਾਨ ਦੇ ਪ੍ਰਤੀਕ ਹਰਖੋਵਾਲ ਸੰਪ੍ਰਦਾਇ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ, ਇਹ ਵਿਚਾਰ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਜਵਾਲਾ ਸਿੰਘ ਦੀ ਹਰਖੋਵਾਲ ਤੋਂ ਵਰੋਸਾਏ ਸੰਤ ਬਾਬਾ ਮੁਹਿੰਦਰ ਸਿੰਘ ਤੇ ਉਨ੍ਹਾਂ ਤੋਂ ਵਰੋਸਾਏ ਬਾਬਾ ਦੀਦਾਰ ਸਿੰਘ ਹਰਖੋਵਾਲਿਆਂ ਦੀ ਸਾਲਾਨਾ ਯਾਦ ਦੇ ਮੌਕੇ ’ਤੇ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ’ਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਹਰਖੋਵਾਲ ਸੰਪ੍ਰਦਾਇ ਦਾ ਸੇਵਾ ਤੇ ਸਿਮਰਨ ਦੇ ਨਾਲ-ਨਾਲ ਸਿੱਖ ਪੰਥ ਦੀ ਪ੍ਰਫੁੱਲਤਾ ਲਈ ਬਹੁਤ ਵੱਡਾ ਯੋਗਦਾਨ ਹੈ ਤੇ ਸੰਤ ਬਾਬਾ ਜਵਾਲਾ ਸਿੰਘ ਦੀ ਸਿਮਰਨ ਸਾਧਨਾ ਤੇ ਤਪੱਸਿਆ ਕਰਕੇ ਹੀ ਹਰਖੋਵਾਲ ਸੰਪ੍ਰਦਾਇ ਕੌਮ ਦੀ ਸਿਰਮੌਰ ਸੰਸਥਾ ਦੇ ਤੌਰ ’ਤੇ ਸੇਵਾ ਦੇ ਮਹਾਨ ਕਾਰਜ ਕਰ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੌਜੂਦਾ ਡੇਰਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਦੀ ਸ਼ਲਾਘਾ ਕੀਤੀ। ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਲਗਾਤਾਰ ਤਿੰਨ ਤੱਕ ਸਜਾਏ ਗਏ ਦੀਵਾਨ ’ਚ ਰੈਣ ਸਬਾਈ ਕੀਰਤਨ ਸਮਾਗਮ ’ਚ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਨੇ ਗੁਰਮਤਿ ਵਿਚਾਰਾਂ ਨਾਲ ਸੰਤਾਂ ਮਹਾਪੁਰਸ਼ਾਂ ਦੇ ਪਰਉਪਕਾਰੀ ਜੀਵਨ ਤੇ ਚਾਨਣਾ ਪਾਇਆ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਭਾਈ ਸਰੂਪ ਸਿੰਘ ਰੂਪ, ਭਾਈ ਸ਼ੁਭਦੀਪ ਸਿੰਘ, ਢਾਡੀ ਜੱਥਾ ਬੀਬੀ ਦਲੇਰ ਕੌਰ ਖਾਲਸਾ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲੇ, ਭਾਈ ਇੰਦਰਜੀਤ ਸਿੰਘ ਫ਼ਕਰ ਦੇ ਰਾਗੀ ਜੱਥਿਆਂ ਨੇ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਨਿਰੰਤਰ ਸਾਰੀ ਰਾਤ ਕੀਰਤਨ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅਗਲੇ ਦਿਨ ਸੰਤ ਸਮਾਗਮ ’ਚ ਦੇਸ਼ ਵਿਦੇਸ਼ ਤੋਂ ਮਹਾਂਪੁਰਖਾਂ ਤੇ ਵਿਦਵਾਨ ਸੱਜਣਾਂ ਨੂੰ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਤੇ ਸੰਤਾਂ ਦੇ ਰੌਸ਼ਨਮਈ ਜੀਵਨ ਤੇ ਚਾਨਣਾ ਪਾਇਆ ਤੇ ਸ਼ਾਮ ਨੂੰ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੀ ਚੌਕੀ ਉਪਰੰਤ ਅਰਦਾਸ ਕਰਕੇ ਦੀਵਾਨਾਂ ਦੀ ਸੰਪੂਰਨਤਾ ਹੋਈ। ਸਮੁੱਚੇ ਦੀਵਾਨਾਂ ਦੌਰਾਨ ਸਟੇਜ ਦੀ ਸੇਵਾ ਪੰਜਾਬ ਦੇ ਰਫੀ ਰਛਪਾਲ ਸਿੰਘ ਪਾਲ ਨੇ ਨਿਭਾਈ। ਸਮਾਗਮ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੰਥ ਦੇ ਮਹਾਨ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ, ਸੁਰਜੀਤ ਸਿੰਘ ਸੇਵਕ, ਦਮਨਜੀਤ ਸਿੰਘ, ਰਜਿੰਦਰ ਸਿੰਘ ਮਠਾਰੂ, ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ ਮਝੈਲ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ, ਹਰਸਿਮਰਨ ਸਿੰਘ ਕਾਕੂ, ਅਵਤਾਰ ਸਿੰਘ ਸ਼ੈੱਟੀ, ਗੁਰਿੰਦਰਪਾਲ ਸਿੰਘ, ਗੋਬਿੰਦ ਸਿੰਘ, ਸੁਖਜਿੰਦਰ ਸਿੰਘ ਸਾਬਕਾ ਹੈੱਡਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ, ਸੰਤ ਸਤਨਾਮ ਸਿੰਘ ਕਿਲ੍ਹਾ ਆਨੰਦਗੜ੍ਹ, ਸੰਤ ਜਗਜੀਤ ਸਿੰਘ ਲੋਪੋਕੇ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੰਤੋਖ ਸਿੰਘ ਡੱਲੇ ਵਾਲੇ, ਨਿਰਮਲ ਮੰਡਲ ਦੇ ਪ੍ਰਧਾਨ ਸੰਤ ਬਾਬਾ ਸਰਬਜੀਤ ਸਿੰਘ, ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਬਾਬਾ ਬਾਬਾ ਸ਼ਮਸ਼ੇਰ ਸਿੰਘ ਭਿੱਟੀ, ਅਜੀਤ ਸਿੰਘ, ਸੰਤ ਰਣਜੀਤ ਸਿੰਘ ਲਾਇਲਪੁਰੀ, ਸੰਤ ਮਨਜੀਤ ਸਿੰਘ ਬਸ਼ੀਰਪੁਰਾ, ਬਾਬਾ ਬਲਰਾਜ ਸਿੰਘ, ਮਾਤਾ ਜਸਪ੍ਰੀਤ ਕੌਰ ਗੁਰਦੁਆਰਾ ਬੁੰਗਾ ਸਾਹਿਬ ਮਾਹਿਲਪੁਰ, ਸੰਤ ਬਾਬਾ ਅਨਹਦ ਰਾਜ ਸਿੰਘ ਲੁਧਿਆਣਾ, ਸੰਤ ਨਿਰਮਲ ਸਿੰਘ ਭੋਏਵਾਲੀ, ਸੰਤ ਭਾਗ ਸਿੰਘ ਪ੍ਰਧਾਨ ਨਿਰਮਲੇ ਮੰਡਲ, ਸੰਤ ਗੁਰਬਚਨ ਸਿੰਘ ਪਠਲਾਵੇ ਵਾਲੇ, ਸੰਤ ਤੇਜਾ ਸਿੰਘ ਖੁੱਡਾ, ਸੰਤ ਤਰਸੇਮ ਸਿੰਘ, ਵੈਦ ਸੰਤ ਬਲਵਿੰਦਰ ਸਿੰਘ, ਸੰਤ ਭੁਪਿੰਦਰ ਸਿੰਘ, ਸੰਤ ਬਾਬਾ ਭਾਗ ਸਿੰਘ, ਸੰਤ ਮੱਖਣ ਸਿੰਘ, ਸੰਤ ਬਾਬਾ ਅਵਤਾਰ ਸਿੰਘ, ਸੰਤ ਬਾਬਾ ਬਲਵੰਤ ਸਿੰਘ ਹਰਖੋਵਾਲ, ਕਸ਼ਮੀਰ ਤੋਂ ਸੰਤ ਗੁਰਬਚਨ ਸਿੰਘ, ਸੰਤ ਬਾਬਾ ਅਮਰ ਸਿੰਘ, ਡਾ. ਸਤਪ੍ਰੀਤ ਕੌਰ ਹਰੀ, ਬਹਾਦਰ ਸਿੰਘ, ਰਾਜ ਸ਼ਾਸਤਰੀ, ਸੰਤ ਬਾਬਾ ਜਗਜੀਤ ਸਿੰਘ, ਸੰਤ ਬਾਬਾ ਸਰਬਜੀਤ ਸਿੰਘ ਆਦਿ ਹਾਜ਼ਰ ਸਨ। ਹਰਖੋਵਾਲ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਨੇ ਸਮੂਹ ਸੰਗਤਾਂ, ਰਾਗੀ, ਢਾਡੀ, ਕਵੀਸ਼ਰੀ ਜਥਿਆਂ, ਸਮੂਹ ਮਹਾਂਪੁਰਖਾਂ ਦਾ ਧੰਨਵਾਦ ਕੀਤਾ।