ਬਲੱਗਣ ਪਰਿਵਾਰ ਨੇ ਸਮਾਜ ਭਲਾਈ ਲਈ ਦਿੱਤੀਆਂ ਤਿੰਨ ਦੁਕਾਨਾਂ
ਬਿਨਾ ਕਿਰਾਏ ਤੋਂ ਤਿੰਨ ਦੁਕਾਨਾਂ ਸਮਾਜ ਭਲਾਈ ਦੇ ਕੰਮਾਂ ਲਈ ਦਿੱਤੀਆਂ
Publish Date: Mon, 12 Jan 2026 08:09 PM (IST)
Updated Date: Mon, 12 Jan 2026 08:12 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਤੇ ਨਦਰਿ ਕਰਮਿ ਸੇਵਾ ਦਲ ਸੰਸਥਾ ਨੂੰ ਮਨੁੱਖਤਾ ਦੀ ਸੇਵਾ ਦੇ ਉਪਰਾਲੇ ਕਰਦਿਆਂ ਸੰਨ 2020 ਦੌਰਾਨ ਜਦ ਲੋਹੀਆਂ ਸ਼ਹਿਰ ’ਚ ਦਫ਼ਤਰੀ ਕੰਮ ਕਾਜ ਤੇ ਹੋਰ ਸਾਜ਼-ਓ-ਸਾਮਾਨ ਰੱਖਣ ਲਈ ਹਰ ਮਹੀਨੇ ਰਾਸ਼ਨ ਦੀ ਪੈਕਿੰਗ ਆਦਿ ਵਾਸਤੇ ਜਦੋਂ ਸੰਸਥਾ ਨੂੰ ਕਿਸੇ ਟਿਕਾਣੇ ਦੀ ਸਖ਼ਤ ਜ਼ਰੂਰਤ ਪਈ ਤਾਂ ਜਗਤਾਰ ਸਿੰਘ ਬਲੱਗਣ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੀਆਂ ਵੱਡ ਆਕਾਰੀ ਤਿੰਨ ਦੁਕਾਨਾਂ ਸਾਹਮਣੇ ਕੌੜਾ ਹਸਪਤਾਲ ਬਿਨਾਂ ਕੋਈ ਕਿਰਾਇਆ ਵਸੂਲ ਕੀਤਿਆਂ ਦਫ਼ਤਰੀ ਵਰਤੋਂ ਲਈ ਸੌਂਪ ਦਿੱਤੀਆਂ। ਇਸੇ ਸਥਾਨ ਤੋਂ ਸੰਸਥਾ ਦੇ ਵਲੰਟੀਅਰਾਂ ਵੱਲੋਂ ਪਿਛਲੇ ਪੰਜ ਸਾਲ ਤੋਂ ਸੇਵਾਵਾਂ ਜਾਰੀ ਰੱਖੀਆਂ ਜਾ ਰਹੀਆਂ ਹਨ। ਇਸ ਵਡਮੁੱਲੇ ਯੋਗਦਾਨ ਲਈ ਸੰਸਥਾ, ਜਗਤਾਰ ਸਿੰਘ ਬਲੱਗਣ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੇ ਸਦਾ ਹੀ ਰਿਣੀ ਹੋਣ ਦਾ ਸੰਕਲਪ ਲੈਂਦੇ ਹਨ। ਇਸ ਸਬੰਧੀ ਗੱਲ ਕਰਦਿਆਂ ਸਤਿੰਦਰ ਸਿੰਘ ਖ਼ਾਲਸਾ, ਮਾ. ਪਰਮਿੰਦਰ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਤੇ ਤਲਵਿੰਦਰ ਸਿੰਘ ਵੱਲੋਂ ਜਗਤਾਰ ਸਿੰਘ ਬਲੱਗਣ, ਉਨ੍ਹਾਂ ਦੀ ਪਤਨੀ, ਪੁੱਤਰ ਤੇ ਨੂੰਹ ਦਾ ਟਰੱਸਟ ਦੇ ਦਫ਼ਤਰ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ।