ਅਰਜੁਨ ਨਗਰ ’ਚ ਦਿਸੇ ਮੋਰ ਤੇ ਮੋਰਨੀ ਦੇ ਤਿੰਨ ਜੋੜੇ
ਜਲੰਧਰ ਦੇ ਅਰਜੁਨ ਨਗਰ ’ਚ ਦਿਖੇ ਮੋਰ ਤੇ ਮੋਰਨੀ ਦੇ ਤਿੰਨ ਜੋੜੇ
Publish Date: Thu, 16 Apr 2026 09:57 PM (IST)
Updated Date: Thu, 16 Apr 2026 10:00 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮੋਰ ਅਤੇ ਮੋਰਨੀ ਦੇ ਦਰਸ਼ਨ ਆਮ ਤੌਰ ਤੇ ਚੰਡੀਗੜ੍ਹ ਦੇ ਰਾਕ ਗਾਰਡਨ ਵਰਗੀਆਂ ਥਾਵਾਂ ਤੱਕ ਸੀਮਤ ਹੁੰਦੇ ਹਨ, ਜਲੰਧਰ ਦੇ ਅਰਜੁਨ ਨਗਰ ਇਲਾਕੇ ਦੇ ਵਸਨੀਕਾਂ ਨੇ ਅੱਜ ਸਵੇਰੇ ਇਕ ਅਨੋਖਾ ਨਜ਼ਾਰਾ ਦੇਖਿਆ। ਲੰਮਾ ਪਿੰਡ ਨੇੜੇ ਸਥਿਤ ਅਰਜੁਨ ਨਗਰ ’ਚ ਸਵੇਰੇ ਤੜਕੇ ਅਚਾਨਕ ਮੋਰ ਤੇ ਮੋਰਨੀ ਦੇ ਵੱਖੋ-ਵੱਖਰੇ ਅਵਾਜਾ ਸੁਣਾਈ ਦਿੱਤੀਆਂ। ਆਵਾਜ਼ਾਂ ਸੁਣ ਕੇ ਸਥਾਨਕ ਨਿਵਾਸੀ ਆਪਣੀਆਂ ਛੱਤਾਂ ਤੇ ਭੱਜੇ, ਸਿਰਫ ਇਕ ਨਹੀਂ, ਸਗੋਂ ਤਿੰਨ ਜੋੜੇ ਮੋਰ ਤੇ ਮੋਰਨੀ ਉੱਥੇ ਬੈਠੇ ਹੋਏ ਵੇਖੇ। ਇਸ ਦੁਰਲੱਭ ਦ੍ਰਿਸ਼ ਦੀ ਇਕ ਝਲਕ ਦੇਖਣ ਲਈ ਇਲਾਕੇ ’ਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕਈਆਂ ਨੇ ਇਸ ਪਲ ਨੂੰ ਆਪਣੇ ਮੋਬਾਈਲ ਫੋਨਾਂ ਤੇ ਕੈਦ ਕਰ ਲਿਆ। ਘਟਨਾ ਸਥਾਨ ਤੋਂ ਸਾਹਮਣੇ ਆ ਰਹੀਆਂ ਵੀਡੀਓਜ਼ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੋਰ ਤੇ ਮੋਰਨੀ ਦੇ ਜੋੜੇ ਘਰਾਂ ਦੀਆਂ ਛੱਤਾਂ ਤੇ ਬੈਠੇ ਹਨ। ਸਥਾਨਕ ਨਿਵਾਸੀਆਂ ਅਨੁਸਾਰ ਪੰਛੀ ਉੱਡਣ ਤੇ ਕਿਤੇ ਹੋਰ ਜਾਣ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਇਲਾਕੇ ’ਚ ਰਹੇ। ਇਸ ਅਚਾਨਕ ਤੇ ਅਣਕਿਆਸੇ ਦ੍ਰਿਸ਼ ਨੇ ਵਸਨੀਕਾਂ ਨੂੰ ਬਹੁਤ ਖੁਸ਼ ਕਰ ਦਿੱਤਾ ਤੇ ਛੇਤੀ ਹੀ ਸ਼ਹਿਰ ਦੀ ਚਰਚਾ ਬਣ ਗਿਆ।