ਦੋ ਕਾਰਾਂ ਦੀ ਭਿਆਨਕ ਟੱਕਰ ’ਚ ਤਿੰਨ ਜ਼ਖਮੀ
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ
Publish Date: Fri, 02 Jan 2026 07:22 PM (IST)
Updated Date: Fri, 02 Jan 2026 07:26 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਦੇਰ ਰਾਤ ਦੋ ਕਾਰਾਂ ਦੀ ਟੱਕਰ ’ਚ ਤਿੰਨ ਵਿਅਕਤੀ ਦੇ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਰਾਤ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਐੱਸਐੱਸਐਫ ਟੀਮ ਮੌਕੇ ’ਤੇ ਪੁੱਜੀ ਤਾਂ ਦੇਖਿਆ ਇਕ ਗੱਡੀ ਨੰਬਰ ਪੀਬੀ06 ਏ ਐਕਸ 4284 ਜਿਸ ਨੂੰ ਸਾਹਿਲ ਮਹਾਜਨ ਪੁੱਤਰ ਪ੍ਰਵੀਨ ਮਹਾਜਨ ਵਾਸੀ ਰਾਮਲੀਲ੍ਹਾ ਗਰਾਊਂਡ ਗੀਤਾ ਭਵਨ ਰੋਡ ਗੁਰਦਾਸਪੁਰ ਚਲਾ ਰਿਹਾ ਸੀ। ਜਦੋਂ ਔਰਾ ਕਾਰ ਕਿਸ਼ਨਗੜ੍ਹ ਚੌਕ ’ਚ ਪਹੁੰਚੀ ਤਾਂ ਉਸ ਦਾ ਵਰਨਾ ਕਾਰ ਨੰਬਰ ਯੂ.ਕੇ 07 ਡੀ ਵਾਈ 1600, ਜਿਸ ਨੂੰ ਮੋਹਿਤ ਕੁਮਾਰ ਪੁੱਤਰ ਸੂਰਤ ਸਿੰਘ ਵਾਸੀ ਦਿੱਲੀ ਚਲਾ ਰਿਹਾ ਸੀ, ਜੋ ਕਿ ਕਰਤਾਰਪੁਰ ਤੋਂ ਕਿਸ਼ਨਗੜ੍ਹ ਵਾਲੀ ਸਾਈਡ ਨੂੰ ਆ ਰਹੀ ਸੀ, ਨਾਲ ਟੱਕਰ ਹੋ ਗਈ। ਇਸ ਕਾਰਨ ਹਾਦਸੇ ਦੌਰਾਨ ਦੋਵੇਂ ਕਾਰ ਸਵਾਰ ਜ਼ਖਮੀ ਹੋ ਗਏ। ਹਾਦਸੇ ਦੌਰਾਨ ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੌਕੇ ’ਤੇ ਮੁੱਢਲੀ ਸਹਾਇਤਾ ਦਿੱਤੀ। ਟੀਮ ਵੱਲੋਂ ਇਸ ਹਾਦਸੇ ਸਬੰਧੀ ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਏਐੱਸਆਈ ਪਰਮਜੀਤ ਸਿੰਘ ਨੂੰ ਸੂਚਿਤ ਕੀਤਾ ਗਿਆ। ਐੱਸਐੱਸਐੱਫ ਫੋਰਸ ਦੀ ਟੀਮ ਨੇ ਨੁਕਸਾਨੇ ਵਾਹਨਾਂ ਨੂੰ ਸਾਈਟ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਇਸ ਹਾਦਸੇ ਦੌਰਾਨ ਜ਼ਖਮੀਆਂ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਸ੍ਰੀਪਾਲ ਅਤੇ ਪਵਨ ਪੁੱਤਰ ਸ਼੍ਰੀ ਪਾਲ ਦੋਵੇਂ ਵਾਸੀ ਦਿੱਲੀ, ਨਿਰਮਲ ਪਤਨੀ ਪ੍ਰਵੀਨ ਕੁਮਾਰ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ ਵਜੋਂ ਹੋਈ ਹੈ।