ਪ੍ਰਾਪਰਟੀ ਟੈਕਸ ਨਾ ਦੇਣ 'ਤੇ ਤਿੰਨ ਇਮਾਰਤਾਂ ਸੀਲ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
Publish Date: Fri, 06 Mar 2026 10:17 PM (IST)
Updated Date: Fri, 06 Mar 2026 10:21 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੇ ਟੈਕਸ ਡਿਫਾਲਟਰ ਦੀਆਂ ਤਿੰਨ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਭਗਵਾਨ ਵਾਲਮੀਕੀ ਚੌਕ ਨੇੜੇ ਤੇ ਮਖਦੂਮਪੁਰਾ ’ਚ ਕੀਤੀ ਗਈ ਹੈ। ਸੁਪਰਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ ਤੇ ਇੰਸਪੈਕਟਰ ਸਵਰਨ ਸਿੰਘ ਨੇ ਆਪਣੀ ਟੀਮ ਦੇ ਨਾਲ ਰਲ ਕੇ ਇਹ ਕਾਰਵਾਈ ਕੀਤੀ। ਟੀਮ ਨੇ ਸਾਰੇ ਡਿਫਾਲਟਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣਾ ਟੈਕਸ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਉਣ, ਨਹੀਂ ਤਾਂ ਸੀਲਿੰਗ ਦੀ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਨੇ 31 ਮਾਰਚ 2026 ਤੱਕ ਪ੍ਰਾਪਰਟੀ ਟੈਕਸ ਦਾ ਟੀਚਾ ਪੂਰਾ ਕਰਨ ਲਈ ਕਾਰਵਾਈਆਂ ਨੂੰ ਤੇਜ਼ ਕਰ ਦਿੱਤਾ ਹੈ।