ਹੱਕਾ ਬਾਰ ਦੇ ਮਾਲਕ ਸਣੇ ਤਿੰਨ ਗ੍ਰਿਫਤਾਰ
ਜਾਸ, ਜਲੰਧਰ : ਪੀਪੀਆਰ
Publish Date: Sun, 08 Mar 2026 12:54 AM (IST)
Updated Date: Sun, 08 Mar 2026 12:57 AM (IST)
ਜਾਸ, ਜਲੰਧਰ : ਪੀਪੀਆਰ ਮਾਲ ਸਥਿਤ ‘ਯੂ ਐਂਡ ਮੀ" ਹੁੱਕਾ ਬਾਰ ’ਚ ਪਾਬੰਦੀਸ਼ੁਦਾ ਹੁੱਕਾ ਪਿਲਾਏ ਦੀ ਜਾਣਕਾਰੀ ਮਿਲਣ ’ਤੇ ਥਾਣਾ-7 ਦੀ ਪੁਲਿਸ ਨੇ ਛਾਪੇਮਾਰੀ ਕੇ ਕਾਰਵਾਈ ਕੀਤੀ। ਪੁਲਿਸ ਨੇ ਮੌਕੇ 'ਤੇ ਹੁੱਕਾ ਬਾਰ ਦੇ ਮਾਲਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ ਮੁਨੀਸ਼ ਕੁਮਾਰ ਮਹਿਰਾ, ਜੋ ‘ਯੂ ਐਂਡ ਮੀ’ ਰੈਸਟੋਰੈਂਟ ਦਾ ਮਾਲਕ ਹੈ ਤੇ ਦੋ ਮੁਲਾਜ਼ਮ ਸੰਜੈ ਕੁਮਾਰ ਤੇ ਸੂਰਜ ਚੌਹਾਨ ਸ਼ਾਮਲ ਹਨ।
ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਪੀਪੀਆਰ ਮਾਲ ’ਚ ਸਥਿਤ ‘ਯੂ ਐਂਡ ਮੀ’ ਹੁੱਕਾ ਬਾਰ ’ਚ ਗ਼ੈਰ ਕਾਨੂੰਨੀ ਤਰੀਕੇ ਨਾਲ ਹੁੱਕਾ ਪੀਣ ਦੀ ਆਗਿਆ ਦਿੱਤੀ ਜਾ ਰਹੀ ਹੈ। ਇਸ ਦੇ ਆਧਾਰ ’ਤੇ ਪੁਲਿਸ ਦੀ ਟੀਮ ਮੌਕੇ ’ਤੇ ਪੁੱਜੀ ਤੇ ਛਾਪੇਮਾਰੀ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਉਥੇ ਹੁੱਕਾ ਤੇ ਇਸ ਨਾਲ ਸਬੰਧਿਤ ਹੋਰ ਸਾਮਾਨ ਮਿਲਿਆ, ਜਿਸਨੂੰ ਜ਼ਬਤ ਕਰ ਲਿਆ ਗਿਆ। ਪੁਲਿਸ ਨੇ ਮੌਕੇ ’ਤੇ ਮਾਲਕ ਤੇ ਦੋ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਇਸ ਮਾਮਲੇ ਵਿਚ ਇਹ ਵੀ ਪਤਾ ਲਗਾ ਰਹੀ ਹੈ ਕਿ ਹੁੱਕਾ ਬਾਰ ’ਚ ਹੋਰ ਕੌਣ-ਕੌਣ ਲੋਕ ਸ਼ਾਮਲ ਸਨ। ਥਾਣਾ-7 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।