ਦੁਕਾਨ ਦੇ ਤਾਲੇ ਭੰਨ ਕੇ ਸਾਮਾਨ ਤੇ ਨਕਦੀ ਚੋਰੀ
ਦੁਕਾਨ ਦੇ ਤਾਲੇ ਭੰਨ ਕੇ ਅੰਦਰੋਂ ਹਜ਼ਾਰਾਂ ਦਾ ਸਾਮਾਨ ਤੇ ਨਕਦੀ ਕੀਤੀ ਚੋਰੀ
Publish Date: Mon, 05 Jan 2026 06:56 PM (IST)
Updated Date: Tue, 06 Jan 2026 04:06 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਤਿੰਨ ਦੀ ਹੱਦ ’ਚ ਪੈਂਦੇ ਮੰਡੀ ਰੋਡ ’ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ਦੇ ਤਾਲੇ ਭੰਨ ਕੇ ਚੋਰਾਂ ਨੇ ਦੁਕਾਨ ’ਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਤੇ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੁਕਾਨ ਦੇ ਮਾਲਿਕ ਵੈਬਵ ਗੁਪਤਾ ਵਾਸੀ ਮਾਸਟਰ ਤਾਰਾ ਸਿੰਘ ਨਗਰ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਰੋਡ ’ਤੇ ਕਰਿਆਨੇ ਦੀ ਦੁਕਾਨ ਹੈ। ਬੀਤੀ ਰਾਤ 9 ਵਜੇ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ। ਸਵੇਰੇ ਜਦ ਉਹ ਦੁਕਾਨ ਖੋਲ੍ਹਣ ਲਈ ਆਏ ਤਾਂ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਪਏ ਸਨ ਤੇ ਸ਼ਟਰ ਉਤਾਹ ਚੁੱਕਿਆ ਹੋਇਆ ਸੀ। ਜਦ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਦੁਕਾਨ ’ਚੋਂ ਦੇਸੀ ਘਿਓ ਦੇ ਡੱਬੇ ਤੇ ਰਿਫਾਇੰਡ ਦੇ ਟੀਨ ਗਾਇਬ ਸਨ। ਜਦ ਉਨ੍ਹਾਂ ਨੇ ਦਰਾਜ ਚੈੱਕ ਕੀਤਾ ਤਾਂ ਉਸ ’ਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਵੀ ਚੋਰੀ ਹੋ ਚੁੱਕੀ ਸੀ। ਪੁਲਿਸ ਨੇ ਵੈਬਵ ਗੁਪਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਲਈ ਦੁਕਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।