ਸੀਟੀਯੂ ਇਸ ਵਾਰ ਰੇਲਵੇ ਸਟੇਸ਼ਨ ਵਿਖੇ ਮਨਾਏਗੀ ਮਜ਼ਦੂਰ ਦਿਵਸ
ਇਸ ਵਾਰ ਸੀਟੀਯੂ ਮਜ਼ਦੂਰ ਦਿਵਸ ਰੇਲਵੇ ਸਟੇਸ਼ਨ ਵਿਖੇ ਮਨਾਏਗੀ
Publish Date: Sun, 19 Apr 2026 07:08 PM (IST)
Updated Date: Mon, 20 Apr 2026 04:10 AM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸੀਟੀਯੂ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਦਫ਼ਤਰ ਜਲੰਧਰ ਵਿਖੇ ਹੋਈ। ਮੀਟਿੰਗ ਸੂਬਾ ਆਗੂ ਹਰੀ ਮੁਨੀ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਫ਼ੈਸਲੇ ਮੀਡੀਆ ਨੂੰ ਜਾਰੀ ਕਰਦੇ ਹੋਏ ਸੂਬਾਈ ਆਗੂ ਹਰੀ ਮੁਨੀ ਸਿੰਘ ਤੇ ਹੋਰ ਆਗੂਆਂ ਨੇ ਦੱਸਿਆ ਕਿ ਇਸ ਵਾਰ ਪਹਿਲੀ ਮਈ ਤੇ ਮਜ਼ਦੂਰ ਦਿਵਸ ਰੇਲਵੇ ਸਟੇਸ਼ਨ ਸ਼ਹਿਰੀ ਜਲੰਧਰ ਸ਼ਹਿਰ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਤੇ ਮਜ਼ਦੂਰਾਂ ਵਿਰੋਧੀ ਫੈਸਲਾ ਕਰਦਿਆਂ 29 ਕਾਨੂੰਨਾਂ ਨੂੰ ਖਤਮ ਕਰਕੇ ਚਾਰ ਕੋਡ ਬਣਾ ਕੇ ਮਜ਼ਦੂਰਾਂ ਦੇ ਸਾਰੇ ਹੱਕ ਇਕ ਝਟਕੇ ਨਾਲ ਖੋਹ ਲਏ ਹਨ। ਡਿਊਟੀ ਵੀ ਅੱਠ ਘੰਟੇ ਤੋਂ 12 ਘੰਟੇ ਕਰ ਦਿੱਤੀ ਹੈ। ਦੁਨੀਆ ਭਰ ਦੇ ਮਜ਼ਦੂਰਾਂ ਨੇ ਆਪਣਾ ਖ਼ੂਨ ਵਹਾ ਕੇ ਅੱਠ ਘੰਟੇ ਡਿਊਟੀ ਕਰਵਾਈ ਸੀ, ਪਰ ਮੋਦੀ ਸਰਕਾਰ ਸਾਮਰਾਜ ਦੀ ਗੁਲਾਮ ਹੋਣ ਕਾਰਨ ਫਿਰ ਅੰਗਰੇਜ਼ਾਂ ਵਾਂਗ 12 ਘੰਟੇ ਡਿਊਟੀ ਕੀਤੀ ਜਾ ਰਹੀ ਹੈ। ਆਗੂਆਂ ਨੇ ਆਖਿਆ ਕਿ ਇਸ ਦਿਨ ਮਈ ਦਿਵਸ ਤੇ ਵੱਡੀ ਗਿਣਤੀ ’ਚ ਸੀਟੀਯੂ ਦੇ ਵਰਕਰ ਸ਼ਾਮਲ ਹੋਣਗੇ ਤੇ ਹੋਰ ਮਿਹਨਤਕਸ਼ ਲੋਕ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕਰਨਗੇ।