ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਬੈਟਰੀਆਂ ਕੀਤੀਆਂ ਚੋਰੀ
ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਬੈਟਰੀਆਂ ਕੀਤੀਆਂ ਚੋਰੀ
Publish Date: Sun, 04 Jan 2026 09:34 PM (IST)
Updated Date: Mon, 05 Jan 2026 04:12 AM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਚਿੱਟੀ ਮੋੜ ਤੋਂ 200 ਮੀਟਰ ਦੀ ਦੂਰੀ ’ਤੇ ਸਥਿਤ ਜੱਸਲ ਆਟੋ ਇਲੈਕਟਰੀਸ਼ਨ ਨਾਮ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਤੇ 20 ਤੋਂ 25 ਬੈਟਰੀਆਂ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦੇ ਪੀੜਤ ਅਮਰਜੀਤ ਉਰਫ ਬਿੱਲਾ ਦੁਕਾਨ ਮਾਲਕ ਨੇ ਦੱਸਿਆ ਕਿ ਰਾਤ ਦੁਕਾਨ ਬੰਦ ਕਰਨ ਸਮੇਂ ਉਹ ਆਪਣੀ ਦੁਕਾਨ ਦੇ ਤਾਲੇ ਲਾ ਕੇ ਗਏ ਸਨ ਤੇ ਸਵੇਰੇ ਉਨ੍ਹਾਂ ਦੇ ਕਿਸੇ ਗਾਹਕ ਦਾ ਫੋਨ ਆਉਂਦਾ ਹੈ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਦੇ ਕੁੰਡੇ ਵੀ ਭੰਨੇ ਹੋਏ ਹਨ, ਜਦੋਂ ਉਨ੍ਹਾਂ ਦੁਕਾਨ ’ਤੇ ਪਹੁੰਚ ਕੇ ਦੁਕਾਨ ਦਾ ਸ਼ਟਰ ਚੁੱਕ ਕੇ ਦੇਖਿਆ ਤਾਂ ਦੁਕਾਨ ਅੰਦਰੋਂ 20 ਤੋਂ 25 ਬੈਟਰੀਆਂ ਚੋਰੀ ਹੋ ਚੁੱਕੀਆਂ ਹਨ। ਪੀੜਤ ਨੇ ਦੱਸਿਆ ਕਿ ਚੋਰੀ ਹੋਈਆਂ ਬੈਟਰੀਆਂ ਦੀ ਕੀਮਤ ਲਗਪਗ ਡੇਢ ਲੱਖ ਰੁਪਏ ਦੇ ਕਰੀਬ ਹੈ। ਪੀੜਤ ਨੇ ਦੱਸਿਆ ਕਿ ਚੋਰੀ ਹੋਈਆਂ ਬੈਟਰੀਆਂ ’ਚੋਂ ਕੁੱਝ ਬੈਟਰੀਆਂ ਨਵੀਆਂ ਤੇ ਕੁਝ ਬੈਟਰੀਆਂ ਗਾਹਕਾਂ ਦੀਆਂ ਰਿਪੇਅਰ ਹੋਣ ਲਈ ਆਈਆਂ ਸਨ। ਪੀੜਤ ਦੁਕਾਨਦਾਰ ਨੇ ਦਿਹਾਤੀ ਐੱਸਐੱਸਪੀ ਹਰਜਿੰਦਰ ਸਿੰਘ ਵਿਰਕ ਨੂੰ ਅਪੀਲ ਹੈ ਕਿ ਚੋਰਾਂ ਨੂੰ ਜਲਦੀ ਫੜਿਆ ਜਾਵੇ ਤਾਂ ਜੋ ਚੋਰੀ ਹੋਇਆ ਸਾਮਾਨ ਉਸ ਨੂੰ ਵਾਪਸ ਮਿਲ ਸਕੇ। ਪੀੜਤ ਵੱਲੋਂ ਇਸ ਦੀ ਸੂਚਨਾ ਲਾਂਬੜਾ ਪੁਲਿਸ ਨੂੰ ਦਿੱਤੀ ਗਈ ਹੈ।