ਚੋਰਾਂ ਵੱਲੋਂ 10 ਤੋਲੇ ਸੋਨਾ, ਚਾਂਦੀ ਦੇ ਗਹਿਣੇ ਤੇ ਨਕਦੀ ਤੇ ਹੱਥ ਸਾਫ਼
ਚੋਰਾਂ ਵੱਲੋਂ 10 ਤੋਲੇ ਸੋਨਾ, ਚਾਂਦੀ ਦੇ ਗਹਿਣੇ ਤੇ ਨਕਦੀ ਤੇ ਹੱਥ ਸਾਫ਼
Publish Date: Thu, 12 Mar 2026 10:10 PM (IST)
Updated Date: Thu, 12 Mar 2026 10:15 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬਸਤੀ ਡੁਮਾਣਾ ’ਚ ਇਕ ਘਰ ’ਚੋਂ ਦਸ ਤੋਲੇ ਸੋਨੇ ਦੇ ਗਹਿਣਿਆਂ, ਇੰਨੇ ਹੀ ਕਰੀਬ ਚਾਂਦੀ ਦੇ ਗਹਿਣੇ, ਦੋ ਘੜੀਆਂ ਤੇ 10-15 ਹਜ਼ਾਰ ਰੁਪਇਆਂ ਤੇ ਚੋਰਾਂ ਵੱਲੋਂ ਹੱਥ ਸਾਫ਼ ਕੀਤੇ ਜਾਣ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੀ ਮਾਲਕਣ ਜਸਵਿੰਦਰ ਕੌਰ ਆਪਣੇ ਪੁੱਤਰ (15) ਨਾਲ ਪਹਾੜਾਂ ’ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਨੂੰ ਗਈ ਹੋਈ ਸੀ, ਪਿੱਛੋਂ ਇਹ ਵਾਰਦਾਤ ਹੋ ਗਈ। ਜਸਵਿੰਦਰ ਕੌਰ ਘਰ ਦੇ ਬਾਹਰਲੇ ਗੇਟ ਨੂੰ ਤਾਲਾ ਲਾ ਕੇ ਉਸ ਦੀ ਚਾਬੀ ਆਪਣੀ ਭੈਣ ਨੂੰ ਫੜਾ ਗਈ ਸੀ ਜੋ ਇਸੇ ਪਿੰਡ ’ਚ ਹੀ ਰਹਿੰਦੀ ਹੈ। ਚੋਰ ਚੁਬਾਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਮਕਾਨ ਮਾਲਕ ਵਿਦੇਸ਼ ’ਚ ਗਿਆ ਹੋਇਆ ਹੈ। ਘਰ ਦਾ ਮਾਲਕ ਜੰਗ ਲੱਗੀ ਹੋਣ ਕਰਕੇ ਦੁਬਈ ’ਚ ਫਸਿਆ ਹੋਇਆ ਹੈ। ਸੰਪਰਕ ਕੀਤੇ ਜਾਣ ’ਤੇ ਸਥਾਨਕ ਥਾਣੇ ਦੇ ਐੱਸਐੱਚਓ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਵੱਲੋਂ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।