ਪਸ਼ੂ ਕੈਂਟਰ ’ਚ ਲੱਦ ਕੇ ਚੋਰ ਫ਼ਰਾਰ
ਅਣਪਛਾਤੇ ਚੋਰ ਪਿੰਡ ਲੋਹਗੜ੍ਹ ਤੋਂ 3 ਲੱਖ 50 ਹਜ਼ਾਰ ਰੁਪਏ ਦੀ
Publish Date: Mon, 09 Mar 2026 06:46 PM (IST)
Updated Date: Mon, 09 Mar 2026 06:48 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਅਣਪਛਾਤੇ ਚੋਰ ਕਰੀਬੀ ਪਿੰਡ ਲੋਹਗੜ੍ਹ ’ਚ ਸਥਿਤ ਇਕ ਹਵੇਲੀ ਤੋਂ ਦੋ ਮੱਝਾ ਤੇ ਇਕ ਕੱਟਾ ਕੈਂਟਰ 'ਚ ਲੱਦ ਕੇ ਲੈ ਗਏ। ਭਜਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਲੋਹਗੜ੍ਹ ਨੇ ਦੱਸਿਆ ਕਿ ਸਾਡੀ ਹਵੇਲੀ ਪਿੰਡ ਦੇ ਬਾਹਰਵਾਰ ਅੱਪਰਾ ਰੋਡ 'ਤੇ ਸਥਿਤ ਹੈ। ਇੱਥੇ ਉਨ੍ਹਾਂ ਦੀਆਂ ਤੇ ਭਰਾ ਦੀਆਂ 20-20 ਕੁੱਲ 40 ਮੱਝਾਂ ਬੱਝੀਆਂ ਹੋਈਆਂ ਹਨ। ਬੀਤੀ ਦਿਨ ਕੁਝ ਅਣਪਛਾਤੇ ਚੋਰ ਕੈਂਟਰ ਲੈ ਕੇ ਚੋਰੀ ਕਰਨ ਆ ਗਏ। ਉਨ੍ਹਾਂ ਨੇ ਦੋ ਦੁਧਾਰੂ ਮੱਝਾਂ ਤੇ ਇਕ ਕੱਟਾਂ ਕੈਂਟਰ ’ਚ ਚੜ੍ਹਾ ਲਿਆ। ਇਸ ਦੌਰਾਨ ਉਹ ਹੋਰ ਮੱਝਾਂ ਦੇ ਸੰਗਲ ਖੋਲ੍ਹ ਹੀ ਰਹੇ ਸਨ ਕਿ ਕਰਿੰਦੇ ਉੱਠ ਗਏ, ਜਿਸ ਕਾਰਨ ਚੋਰ ਕੈਂਟਰ ਲੈ ਕੇ ਫ਼ਰਾਰ ਹੋ ਗਏ। ਇਸ ਕਾਰਨ ਲਗਪਗ ਸਾਢੇ 3 ਲੱਖ ਦਾ ਨੁਕਸਾਨ ਹੋ ਗਿਆ। ਜੇ ਸਮੇਂ ਸਿਰ ਕਰਿੰਦੇ ਨਾ ਜਾਗਦੇ ਤਾਂ ਚੋਰਾਂ ਨੇ ਸਾਰੀਆਂ ਹੀ ਮੱਝਾਂ ਚੋਰੀ ਕਰਕੇ ਕੈਂਟਰ 'ਚ ਚੜ੍ਹਾ ਕੇ ਫ਼ਰਾਰ ਹੋ ਜਾਣਾ ਸੀ। ਘਟਨਾ ਸਬੰਧੀ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।