ਰੇਲਗੱਡੀ ’ਚੋਂ ਮੋਬਾਈਲ ਚੋਰੀ ਕਰਨ ਦੇ ਦੋਸ਼ ’ਚ ਇਕ ਕਾਬੂ
ਸੰਚਖੰਡ ਗੱਡੀ ਤੋਂ ਮੋਬਾਇਲ ਚੋਰਬ ਫੜਿਡਆ, ਦੋ ਮੋਬਾਈਲ ਬਰਾਮਦ
Publish Date: Sun, 05 Apr 2026 08:21 PM (IST)
Updated Date: Sun, 05 Apr 2026 08:25 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਰੇਲਵੇ ਦੇ ਟਿਕਟ ਚੈਕਿੰਗ ਸਟਾਫ ਦੀ ਚੌਕਸੀ ਨਾਲ ਅੰਮ੍ਰਿਤਸਰ ਤੋਂ ਨਾਂਦੇੜ ਜਾ ਰਹੀ ਰੇਲਗੱਡੀ ਨੰਬਰ 12715 (ਸਚਖੰਡ ਐਕਸਪ੍ਰੈੱਸ) ’ਚੋਂ ਮੋਬਾਈਲ ਚੋਰੀ ਦੇ ਦੋਸ਼ ’ਚ ਇੱਕ ਵਿਅਕਤੀ ਨੂੰ ਫੜਿਆ ਗਿਆ। ਆਪਣੀ ਡਿਊਟੀ ਦੌਰਾਨ ਟਿਕਟ ਚੈਕਿੰਗ ਸਟਾਫ ਨੇ ਨਾ ਸਿਰਫ਼ ਇੱਕ ਯਾਤਰੀ ਤੋਂ ਚੋਰੀ ਕੀਤਾ ਮੋਬਾਈਲ ਫੋਨ ਬਰਾਮਦ ਕੀਤਾ, ਸਗੋਂ ਮੁਲਜ਼ਮ ਕੋਲੋਂ ਇੱਕ ਵਿਭਾਗੀ ਕਰਮਚਾਰੀ ਦਾ ਮੋਬਾਈਲ ਫੋਨ ਵੀ ਬਰਾਮਦ ਕੀਤਾ। ਉਕਤ ਰੇਲਗੱਡੀ ਦੇ ਕੋਚ ਬੀ-4 ਵਿੱਚ ਸੀਟ ਨੰਬਰ 1 ’ਤੇ ਯਾਤਰਾ ਕਰਨ ਵਾਲੇ ਇੱਕ ਯਾਤਰੀ ਦਾ ਮੋਬਾਈਲ ਫੋਨ ਚੋਰੀ ਹੋ ਗਿਆ ਸੀ। ਜਾਂਚ ਦੌਰਾਨ ਟਿਕਟ ਚੈਕਿੰਗ ਸਟਾਫ ਨੂੰ ਇੱਕ ਨੌਜਵਾਨ ’ਤੇ ਸ਼ੱਕ ਹੋਇਆ। ਪੁੱਛਗਿੱਛ ਅਤੇ ਤਲਾਸ਼ੀ ਲੈਣ ’ਤੇ ਯਾਤਰੀ ਦਾ ਮੋਬਾਈਲ ਫੋਨ ਉਸ ਦੇ ਕਬਜ਼ੇ ਵਿੱਚੋਂ ਬਰਾਮਦ ਕੀਤਾ ਗਿਆ। ਤਲਾਸ਼ੀ ਦੌਰਾਨ ਮੁਲਜ਼ਮ ਤੋਂ ਇੱਕ ਰੇਲਵੇ ਕਰਮਚਾਰੀ ਦਾ ਮੋਬਾਈਲ ਫੋਨ ਵੀ ਮਿਲਿਆ। ਰੇਲਗੱਡੀ ਦੇ ਰਾਜਪੁਰਾ ਪਹੁੰਚਣ ’ਤੇ ਮੁਲਜ਼ਮ ਨੂੰ ਅਗਲੀ ਕਾਰਵਾਈ ਲਈ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਹਵਾਲੇ ਕਰ ਦਿੱਤਾ ਗਿਆ।