ਕੈਬਿਨੇਟ ਮੰਤਰੀ ਦਾ ਘਰ ਘੇਰਨ ਲਈ ਨਿਕਲੇ, ਪੁਲਿਸ ਨੇ ਸੰਵਿਧਾਨ ਚੌਂਕ ’ਤੇ ਹੀ ਰੋਕਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿੱਖਿਆ ਵਿਭਾਗ ਦੇ ਅਧਿਆਪਕਾਂ ਤੇ ਕਰਮਚਾਰੀਆਂ ਦੀ ਸੰਘਰਸ਼ ਕਮੇਟੀ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਡੇਢ ਘੰਟੇ ਤੱਕ ਸੰਵਿਧਾਨ ਚੌਕ ’ਚ ਬੈਠ ਕੇ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕੀਤਾ ਗਿਆ। ਕਰਮਚਾਰੀਆਂ ਅਤੇ ਅਧਿਆਪਕਾਂ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ 30 ਮਾਰਚ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ, ਉਦੋਂ ਜਾ ਕੇ ਸਭ ਸ਼ਾਂਤ ਹੋਏ। ਇਸ ਤੋਂ ਪਹਿਲਾਂ ਸਭ ਨੇ ਦੇਸ਼ ਭਗਤ ਯਾਦਗਾਰ ਹਾਲ ਵਿਚ ਕਨਵੈਨਸ਼ਨ ਕਰਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦਾ ਘਿਰਾਓ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਸਾਰੇ ਰੋਸ ਮਾਰਚ ਕਰਦੇ ਹੋਏ ਦੇਸ਼ ਭਗਤ ਯਾਦਗਾਰ ਹਾਲ ’ਚੋਂ ਨਿਕਲੇ ਪਰ ਉਨ੍ਹਾਂ ਨੂੰ ਸੰਵਿਧਾਨ ਚੌਕ ਤੋਂ ਅੱਗੇ ਵਧਣ ਨਹੀਂ ਦਿੱਤਾ ਗਿਆ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਮਨਾਉਂਦੇ ਰਹੇ ਪਰ ਉਨ੍ਹਾਂ ਦੀ ਮੰਗ ਸੀ ਕਿ ਜਦੋਂ ਤੱਕ ਮੰਗਾਂ ਦੇ ਹੱਲ ਲਈ ਮੀਟਿੰਗ ਦਾ ਸਮਾਂ ਨਹੀਂ ਮਿਲਦਾ, ਉਹ ਪਿੱਛੇ ਨਹੀਂ ਹਟਣਗੇ। ਇਸ ਕਰਕੇ ਉਹ ਸੰਵਿਧਾਨ ਚੌਕ ’ਚ ਹੀ ਧਰਨੇ ’ਤੇ ਬੈਠ ਗਏ। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੀ, ਮਾਸਟਰ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸਿੱਖਿਆ ਵਿਭਾਗ ਮਨਿਸਟ੍ਰੀਅਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਤੇ ਲੈਕਚਰਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਇਸ ਮਾਰਚ ਦੀ ਅਗਵਾਈ ਕੀਤੀ। ਉਨ੍ਹਾਂ ਦੀ ਅਗਵਾਈ ’ਚ ਸਾਰਿਆਂ ਨੇ ਹੱਥਾਂ ਵਿੱਚ ਤਖ਼ਤੀਆਂ ਤੇ ਕਾਲੇ ਝੰਡੇ ਫੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵਿੱਚ ਜ਼ਬਰਦਸਤੀ ਲਾਗੂ ਕੀਤੀ ਗਈ ਟੀਈਟੀ ਟੈਸਟ ਦੀ ਸ਼ਰਤ ਤੁਰੰਤ ਖਤਮ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ, 16 ਫੀਸਦੀ ਡੀਏ ਦੀ ਕਿਸ਼ਤ ਜਾਰੀ ਕੀਤੀ ਜਾਵੇ, ਬੰਦ ਕੀਤੇ ਗਏ ਪੇਂਡੂ, ਬਾਰਡਰ ਤੇ ਹੋਰ ਭੱਤੇ ਮੁੜ ਲਾਗੂ ਕੀਤੇ ਜਾਣ, ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਖਾਮੀਆਂ ਦੂਰ ਕੀਤੀਆਂ ਜਾਣ, 200 ਰੁਪਏ ਜੰਜੂਆ ਟੈਕਸ ਖਤਮ ਕੀਤਾ ਜਾਵੇ, ਸੱਤਵੇਂ ਤਨਖਾਹ ਕਮਿਸ਼ਨ ਮੁਤਾਬਕ ਭੁਗਤਾਨ ਕੀਤਾ ਜਾਵੇ, ਪੰਜਾਬ ਸਕੇਲ ਲਾਗੂ ਕੀਤਾ ਜਾਵੇ, ਕੱਚੇ ਕਰਮਚਾਰੀਆਂ ਨੂੰ ਪੂਰੇ ਫਾਇਦੇ ਦੇ ਕੇ ਪੱਕਾ ਕੀਤਾ ਜਾਵੇ, ਬੀਪੀਈਓ ਦਫ਼ਤਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਕਟੌਤੀ ਰੈਗੂਲਰ ਕੀਤਾ ਜਾਵੇ, 245 ਕਾਮਰਸ ਲੈਕਚਰਰਾਂ ਦਾ ਰਵੀਜ਼ਨ ਰੋਕਿਆ ਜਾਵੇ, ਕਲਰਕਾਂ ਨੂੰ ਟਾਈਪ ਟੈਸਟ ਤੋਂ ਛੂਟ ਦਿੱਤੀ ਜਾਵੇ, ਨਾਨ-ਅਕੈਡਮਿਕ ਆਨਲਾਈਨ ਕੰਮ ਅਤੇ ਬੀਐੱਲਓ ਡਿਊਟੀ ਬੰਦ ਕੀਤੀ ਜਾਵੇ, ਡਿਪਾਰਟਮੈਂਟਲ ਟੈਸਟ ਖਤਮ ਕੀਤਾ ਜਾਵੇ ਤੇ ਹਰ ਤਰ੍ਹਾਂ ਦੇ ਪ੍ਰਮੋਸ਼ਨ ਸਬੰਧੀ ਮਸਲਿਆਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਡੰਡੇ ਦੇ ਜ਼ੋਰ ’ਤੇ ਵਿਰੋਧ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ 30 ਮਾਰਚ ਨੂੰ ਸਕੱਤਰੇਤ ’ਚ ਸਿੱਖਿਆ ਮੰਤਰੀ ਨਾਲ ਮੀਟਿੰਗ ਲਈ ਲਿਖਤੀ ਪੱਤਰ ਦਿੱਤਾ ਹੈ। ਜੇ ਉਸ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ’ਤੇ ਸਤਵੀਰ ਸਿੰਘ ਰੌਣੀ, ਗੁਰਮੀਤ ਸਿੰਘ ਭੁੱਲਰ, ਦਵਿੰਦਰ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਿਆਰ, ਗੁਰਿੰਦਰ ਸਿੰਘ, ਤਰਸੇਮ ਲਾਲ, ਨਰਿੰਦਰ ਸ਼ਰਮਾ, ਦਲਜੀਤ ਸਿੰਘ ਸਭਰਵਾਲ, ਸੁਖਜੀਤ ਸਿੰਘ ਸੀਪੀਐਫਈਯੂ, ਗੁਰਮੁਖ ਸਿੰਘ, ਹਰਕ੍ਰਿਸ਼ਨ ਸਿੰਘ ਮੋਹਾਲੀ, ਨਰੇਸ਼, ਮਨੋਜ ਘਈ, ਹਰਮਿੰਦਰ ਸਿੰਘ ਉੱਪਲ, ਲਖਵਿੰਦਰ ਸਿੰਘ ਸੇਖੋਂ, ਦਿਲਬਾਗ ਸਿੰਘ, ਰਿਸ਼ੀ ਕੁਮਾਰ, ਮਨਦੀਪ ਸਿੰਘ ਸੇਖੋਂ, ਜਗਨੰਦਨ ਸਿੰਘ ਫਾਜ਼ਿਲਕਾ, ਅਵਤਾਰ ਸਿੰਘ ਮਾਨ, ਪਰਮਪਾਲ ਸਿੰਘ ਮੋਗਾ, ਸੁਖਵਿੰਦਰ ਸਿੰਘ ਧਾਮੀ, ਸੰਜੀਵ ਕਾਲਰਾ, ਅਸ਼ਵਨੀ ਫੱਜੂਪੁਰ, ਹਰਭਜਨ ਸਿੰਘ ਢਿੱਲੋਂ, ਸੁਰਿੰਦਰ ਕੁਮਾਰ ਮੋਗਾ, ਵਨੀਤ ਅਰੋੜਾ, ਸ਼ਮਸ਼ੇਰ ਸਿੰਘ ਮੋਗਾ, ਹਰਜੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ ਸਾਹਨੇਵਾਲ, ਪ੍ਰੀਤ ਭਗਵਾਨ ਸਿੰਘ, ਸੁਖਦੇਵ ਸਿੰਘ ਬੇਨੀਪਾਲ, ਅਮ੍ਰਿਤਪਾਲ ਸਿੰਘ ਸੇਖੋਂ, ਅਸ਼ੋਕ ਸਰਾਰੀ, ਰਵੀ ਵਾਹੀ, ਬਲਜਿੰਦਰ ਸਿੰਘ ਸ਼ਾਂਤਪੁਰੀ, ਗੁਰਵਿੰਦਰ ਸਿੰਘ ਬੱਬੂ, ਰਣਜੀਤ ਸਿੰਘ ਮੱਲਾ, ਚਰਨਜੀਤ ਸਿੰਘ, ਪਰਮਬੀਰ ਸਿੰਘ ਰੋਖੇ, ਗੁਰਪ੍ਰੀਤ ਸਿੰਘ ਥਿੰਡ, ਇੰਦਰਪਾਲ ਸਿੰਘ ਗੁਰਦਾਸਪੁਰ, ਬਲਵੰਤ ਸਿੰਘ ਕੋਟਲੀ, ਨਵਦੀਪ ਸਿੰਘ, ਸੁਰਜੀਤ ਸਿੰਘ ਸਮਰਾਟ, ਸੁਖਦੇਵ ਸਿੰਘ, ਗੁਰਲਾਲ, ਮਲਕੀਤ ਸਿੰਘ, ਅਮਰਬੀਰ ਸਿੰਘ ਗੁਰਦਾਸਪੁਰ, ਸੁਖਦੇਵ ਰਾਜਪੱਟੀ, ਸੁਰਿੰਦਰ ਪਾਲ, ਗਗਨਦੀਪ ਸਿੰਘ, ਜਸਵਿੰਦਰ ਪਾਲ ਸਿੰਘ, ਰਾਜਿੰਦਰ ਸਿੰਘ ਰਾਜਾਸਾਂਸੀ, ਯਾਦਮਨਿੰਦਰ ਸਿੰਘ ਧਾਰੀਵਾਲ, ਨਵਜੋਤ ਸਿੰਘ ਭਗਵੰਤ, ਪ੍ਰੀਤਪਾਲ ਸਿੰਘ, ਨਵੀਨ ਸ਼ਰਮਾ, ਪ੍ਰੀਤਪਾਲ ਸਿੰਘ ਰਾਣਾ, ਚਰਨਜੀਤ ਸਿੰਘ ਵਿਨੈ, ਨਵਾਂਸ਼ਹਿਰ, ਗੁਰਿੰਦਰਜੀਤ ਸਿੰਘ ਆਦਿ ਹਾਜ਼ਰ ਸਨ।