ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Mon, 16 Mar 2026 06:26 PM (IST)
Updated Date: Mon, 16 Mar 2026 06:28 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਹਾਇਕ ਕਾਰਜਕਾਰੀ ਇੰਜਨੀਅਰ ਉਪ ਮੰਡਲ ਅੱਪਰਾ ਇੰਜੀਨੀਅਰ ਵਿਕਰਮਜੀਤ ਸਿੰਘ ਤੇ ਜੇਈ ਬੰਸੀਆ ਢੱਕ ਇੰਜੀਨੀਅਰ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇਵੀ ਸਬ-ਸਟੇਸ਼ਨ ਫਿਲੌਰ ਵਿਖੇ ਬਿਜਲੀ ਯੰਤਰਾਂ ਤੇ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 17 ਮਾਰਚ ਨੂੰ ਕੁਝ ਫੀਡਰਾਂ ਦੀ ਬਿਜਲੀ ਸਪਲਾਈ ਅਸਥਾਈ ਤੌਰ ਤੇ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ 66 ਕੇਵੀ ਸਬ-ਸਟੇਸ਼ਨ ਬੰਸੀਆਂ ਢੱਕ ਤੋਂ ਚੱਲਣ ਵਾਲੇ ਫੀਡਰਾਂ ਕਤਪਾਲੋ ਯੂਪੀਐੱਸ, ਕੈਟਾਗਰੀ-1 ਬੰਸੀਆ ਢੱਕ, ਯੂਪੀਐੱਸ ਲਸਾੜਾ, ਯੂਪੀਐੱਸ ਰਾਏਪੁਰ ਅਰਾਈਆ ਤੇ ਸਾਰੇ ਏਪੀ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ। ਇਸ ਕਰਕੇ ਪਿੰਡ ਨਗਰ, ਕਤਪਾਲੋਂ, ਅਸ਼ਾਹੂਰ, ਕਡਿਆਣਾ, ਸੋਡੋ, ਸੇਲਕੀਆਣਾ, ਫਤਿਹਗੜ੍ਹ ਲੱਖਾ, ਪੁਆਰੀ, ਦਿਆਲਪੁਰ, ਰਾਏਪੁਰ ਅਰਾਈਆ, ਰਜੌਰੀ, ਝੁਗੀਆਂ ਮਹਾ ਸਿੰਘ, ਥਲਾ, ਭਾਰ ਸਿੰਘ ਪੁਰਾ, ਲਸਾੜਾ, ਸੁਲਤਾਨਪੁਰ, ਬੰਸੀਆਂ ਢੱਕ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਹੋ ਸਕਦੀ ਅਸੁਵਿਧਾ ਨੂੰ ਧਿਆਨ ’ਚ ਰੱਖਦੇ ਹੋਏ ਪਹਿਲਾਂ ਹੀ ਜ਼ਰੂਰੀ ਤਿਆਰੀ ਕਰ ਲੈਣ।