ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Tue, 10 Mar 2026 07:39 PM (IST)
Updated Date: Tue, 10 Mar 2026 07:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 66 ਕੇਵੀ ਕੋਟ ਸਦੀਕ ਤੋਂ ਚੱਲਦੇ 11 ਕੇਵੀ ਗੁਰਮੇਹਰ ਐਨਕਲੇਵ ਫੀਡਰ ’ਤੇ ਮੁਰੰਮਤ ਕੰਮ ਤੇ ਦਰਖ਼ਤ ਕੱਟਣ ਕਾਰਨ 11 ਮਾਰਚ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸੇ ਤਰ੍ਹਾਂ 11 ਕੇਵੀ ਅਰਬਨ ਐਸਟੇਟ ਫੀਡਰ ’ਤੇ ਮੁਰੰਮਤ ਤੇ ਦਰਖ਼ਤ ਕੱਟਣ ਕਾਰਨ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸੇ ਤੋਂ ਇਲਾਵਾ 66 ਕੇਵੀ ਬਾਬਰੀਕ ਚੌਕ ਤੋਂ ਚੱਲਦੇ 11 ਕੇਵੀ ਬਸਤੀ ਗੁੱਜ਼ਾ (ਕੈਟ-1) ਫੀਡਰ ਦੀ ਮੁਰੰਮਤ ਕਾਰਨ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਨਾਲ ਗੁਰਮੇਹਰ ਐਨਕਲੇਵ, ਗੀਤਾ ਕਾਲੋਨੀ, ਨਿਊ ਗੀਤਾ ਕਾਲੋਨੀ, ਰਾਜ ਐਨਕਲੇਵ ਤੇ ਆਲੇ-ਦੁਆਲੇ ਦੇ ਖੇਤਰ, ਅਰਬਨ ਐਸਟੇਟ ਫੇਜ਼ 2, ਰਵਿੰਦਰ ਨਗਰ, 24 ਕਰੈਟ ਫਲੈਟਸ, ਦਿਲਬਾਗ ਨਗਰ, ਬਸਤੀ ਗੁੱਜ਼ਾ, ਗੋਬਿੰਦ ਨਗਰ, ਨਿਊ ਗੋਬਿੰਦ ਨਗਰ, ਸੂਰਜ ਨਗਰ, ਸ਼ਕਤੀ ਪਾਰਕ, ਮੈਨ ਬਾਜ਼ਾਰ ਬਸਤੀ ਗੁੱਜ਼ਾ ਤੇ ਬਾਗ਼ ਮੁਹੱਲਾ ਆਦਿ ਪ੍ਰਭਾਵਿਤ ਰਹਿਣਗੇ। ਇਸੇ ਤਰ੍ਹਾਂ ਸਵੇਰੇ 9:00 ਵਜੇ ਤੋਂ ਦੁਪਹਿਰ 3 ਵਜੇ ਤਕ 66 ਕੇਵੀ ਕੋਟ ਸਦੀਕ ਸਬ-ਸਟੇਸ਼ਨ ਵਿਚ ਜ਼ਰੂਰੀ ਮੁਰੰਮਤ ਕਾਰਨ 66 ਕੇਵੀ ਸਬ ਸਟੇਸ਼ਨ ਤੋਂ ਚੱਲਦੇ ਸਾਰੇ ਹੀ ਫੀਡਰ ਬੰਦ ਰਹਿਣਗੇ, ਜਿਸ ਨਾਲ ਏਰੀਆ ਦੀ ਸਪਲਾਈ ਬੰਦ ਰਹੇਗੀ। ਇਸ ਨਾਲ ਪਿੰਡ ਧਾਲੀਵਾਲ, ਪਿੰਡ ਗਾਖਲ, ਪਿੰਡ ਚੋਗਾਵਾਂ, ਪਿੰਡ ਸੇਹਝੰਗੀ, ਕੋਟ ਸਦੀਕ, ਕਲਾ ਸੰਘਾ ਰੋਡ, ਕਾਂਸ਼ੀ ਨਗਰ, ਗਰੀਨ ਐਵੇਨਿਊ, ਥਿੰਦ ਐਨਕਲੇਵ, ਈਸ਼ਵਰ ਕਾਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸ਼ਮੇਸ਼ ਨਗਰ, ਗੁਰਮੇਹਰ ਐਨਕਲੇਵ, ਰਾਜ ਐਨਕਲੇਵ, ਗੀਤਾ ਕਾਲੋਨੀ, ਜਨਕ ਨਗਰ, ਬੜਾ ਬਾਜ਼ਾਰ, ਚੋਪੜਾ ਕਾਲੋਨੀ, ਬਲਦੇਵ ਨਗਰ, ਰਾਜਾ ਗਾਰਡਨ, ਜੈਨਾ ਨਗਰ, ਉਜਾਲਾ ਨਗਰ ਆਦਿ ਇਲਾਕੇ ਦੀ ਸਪਲਾਈ ਪ੍ਰਭਾਵਿਤ ਰਹੇਗੀ।