ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Sat, 07 Mar 2026 08:22 PM (IST)
Updated Date: Sat, 07 Mar 2026 08:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 66 ਕੇਵੀ ਲੈਦਰ ਕੰਪਲੈਕਸ ਸਬਸਟੇਸ਼ਨ ਦੀ ਬੱਸ ਬਾਰ ਦੀ ਮੁਰੰਮਤ ਕਾਰਨ 8 ਮਾਰਚ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਸਬਸਟੇਸ਼ਨ ਬੰਦ ਰਹੇਗੀ। ਇਸ ਦੌਰਾਨ ਸਾਰੀਆਂ 11 ਕੇਵੀ ਫੀਡਰ (ਨਿਊ ਵਾਰਿਆਣਾ, ਰਘੂ ਐਕਸਪੋਰਟ, ਮਹਾਜਨ ਫੀਡਰ, 11 ਕੇਵੀ ਦੋਆਬਾ, ਗੁਪਤਾ, ਜੁਨੇਜਾ, ਕਾਰਤਾਰ ਵਾਲਵ, ਮਲਟੀਕਾਸਟ, ਯੂਰੋ, ਟੀਕੇ ਸਪੋਰਟਸ, ਪਰਫੈਕਟ ਬੈਲਟ, ਸਿੰਡਿਕੇਟ) ਜੋ ਸਬਸਟੇਸ਼ਨ ਤੋਂ ਚੱਲ ਰਹੀਆਂ ਹਨ, ਬੰਦ ਰਹਿਣਗੀਆਂ। ਇਸ ਕਾਰਨ ਪ੍ਰਭਾਵਿਤ ਖੇਤਰਾਂ ’ਚ ਲੈਦਰ ਕੰਪਲੈਕਸ, ਵਾਰਿਆਣਾ ਇੰਡਸਟ੍ਰਿਅਲ ਕੰਪਲੈਕਸ, ਗ੍ਰੀਨ ਫੀਲਡ, ਸੁੰਦਰ ਵਿਹਾਰ ਤੇ ਕਪੂਰਥਲਾ ਰੋਡ ਦੇ ਆਸ-ਪਾਸ ਵਾਲੇ ਖੇਤਰ ਸ਼ਾਮਲ ਹਨ।