ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Thu, 05 Mar 2026 08:23 PM (IST)
Updated Date: Thu, 05 Mar 2026 08:27 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਬਿਜਲੀ ਯੰਤਰਾਂ ਤੇ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 6 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਵਿਨੋਦ ਕੁਮਾਰ ਜੇਈ (ਸ/ਸ ਅੱਪਰਾ) ਤੇ ਇੰਜੀਨੀਅਰ ਵਿਕਰਮਜੀਤ ਸਿੰਘ ਏਈਈ, ਉਪ ਮੰਡਲ ਅੱਪਰਾ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਵੀ ਸਬ ਸਟੇਸ਼ਨ ਬੰਸੀਆਂ ਢੱਕ ’ਚ ਬਿਜਲੀ ਯੰਤਰਾਂ ਤੇ ਲਾਈਨਾਂ ਦੀ ਮੁਰੰਮਤ ਕਰਕੇ ਬਿਜਲੀ ਘਰ ਬੰਸੀਆਂ ਢੱਕ ਤੋਂ ਚੱਲਣ ਵਾਲੇ ਕਤਪਾਲੋਂ ਯੂਪੀਐੱਸ ਤੇ ਯੂਪੀਐੱਸ ਲਸਾੜਾ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਪਿੰਡ ਨਗਰ, ਕਤਪਾਲੋਂ, ਅਸ਼ਾਹੂਰ, ਕਡਿਆਣਾ, ਫਤਿਹਗੜ੍ਹ ਲੱਖਾ, ਝੁਗੀਆਂ ਮਹਾ ਸਿੰਘ, ਥਲਾ, ਲਸਾੜਾ, ਸੇਲਕੀਆਣਾ, ਰਜੋਰੀ, ਸੋਡੋ, ਪੁਆਰੀ, ਸੁਲਤਾਨਪੁਰ, ਰਾਏਪੁਰ ਤੇ ਅਰਾਈਆਂ ਸਮੇਤ ਹੋਰ ਨੇੜਲੇ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਬਿਜਲੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੁਰੰਮਤ ਦੇ ਕੰਮ ਨੂੰ ਧਿਆਨ ’ਚ ਰੱਖਦਿਆਂ ਹੋਏ ਆਪਣਾ ਕੰਮ ਪਹਿਲਾਂ ਹੀ ਨਿਬੇੜ ਲੈਣ।