ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Mon, 02 Mar 2026 08:44 PM (IST)
Updated Date: Mon, 02 Mar 2026 08:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਮ, ਜਲੰਧਰ : ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੁਰੰਮਤ ਤੇ ਦਰੱਖਤਾਂ ਦੀ ਕਟਾਈ ਕਾਰਜ ਕਾਰਨ 3 ਮਾਰਚ ਨੂੰ ਹੇਠ ਲਿਖੇ ਫੀਡਰਾਂ ਤੋਂ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰਹੇਗੀ। 11 ਕੇਵੀ ਵਿਸ਼ਵਕਰਮਾ ਮੰਦਰ ਫੀਡਰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ, 11 ਕੇਵੀ ਗੀਤਾ ਮੰਦਰ ਫੀਡਰ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ, 11 ਕੇਵੀ ਰਾਜਾ ਗਾਰਡਨ ਫੀਡਰ (66 ਕੇਵੀ ਕੋਟ ਸਦੀਕ) ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਬੁੱਢਾ ਮੱਲ ਗਰਾਊਂਡ, ਕਬੀਰ ਮੰਦਰ, ਪਿਸ਼ੋਰੀ ਮੁਹੱਲਾ, ਨਿਊ ਸੂਰਾਜਗੰਜ, ਵਿਸ਼ਵਕਰਮਾ ਮੰਦਰ ਤੇ ਆਸ-ਪਾਸ ਦੇ ਇਲਾਕੇ, ਇਨਕਮ ਟੈਕਸ ਕਾਲੋਨੀ, ਜੌਹਲ ਮਾਰਕੀਟ, ਜੋਤੀ ਨਗਰ, ਮਾਲ ਰੋਡ, ਮਾਡਲ ਟਾਊਨ, ਕੋਟ ਸਦੀਕ, ਚਰਚ ਕਾਲੋਨੀ, ਥਿੰਦ ਇਨਕਲੇਵ, ਕਾਂਸ਼ੀ ਨਗਰ, ਟੈਗੋਰ ਇੰਟਰਨੈਸ਼ਨਲ ਰੋਡ ਆਦਿ ਇਲਾਕੇ ਪ੍ਰਭਾਵਿਤ ਹੋਣਗੇ।