ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Sun, 01 Mar 2026 09:45 PM (IST)
Updated Date: Mon, 02 Mar 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਨਰਲ ਮੁਰੰਮਤ ਤੇ ਦਰੱਖਤਾਂ ਦੀ ਛੰਟਾਈ ਕਾਰਨ 2 ਮਾਰਚ 2026 ਨੂੰ ਵੱਖ-ਵੱਖ ਫੀਡਰਾਂ ’ਤੇ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰਹੇਗੀ। 11 ਕੇਵੀ ਨਿਊ ਪਾਇਨੀਅਰ ਸਪੋਰਟਸ ਫੀਡਰ (66 ਕੇਵੀ ਚਾਰਾ ਮੰਡੀ) ਵਿਖੇ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਤੇ 11 ਕੇਵੀ ਨੀਕੂ ਪਾਰਕ ਫੀਡਰ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗਾ। ਇਸ ਨਾਲ ਕਰਤਾਰ ਨਗਰ, ਮਾਡਲ ਹਾਊਸ, ਨਿਊ ਕਰਤਾਰ ਨਗਰ, ਮਾਡਲ ਟਾਊਨ, ਮਾਡਲ ਟਾਊਨ ਮਾਰਕੀਟ, ਗੁਰੂ ਨਾਨਕ ਨਗਰ ਆਦਿ ਇਲਾਕੇ ਪ੍ਰਭਾਵਿਤ ਹੋਣਗੇ। ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਜਲੀ ਬੰਦ ਰਹਿਣ ਦੌਰਾਨ ਸਹਿਯੋਗ ਦਿੱਤਾ ਜਾਵੇ।