ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Wed, 28 Jan 2026 06:59 PM (IST)
Updated Date: Wed, 28 Jan 2026 07:01 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਾਵਰਕਾਮ ਉੱਪ ਮੰਡਲ ਅੱਪਰਾ ਦੇ ਜੇਈ ਬਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇਵੀ ਸਬ ਸਟੇਸ਼ਨ ਗੁਰਾਇਆ ਵਿਖੇ ਬਿਜਲੀ ਯੰਤਰਾਂ ਤੇ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 29 ਜਨਵਰੀ ਨੂੰ ਬਿਜਲੀ ਸਪਲਾਈ ਆਰਜ਼ੀ ਤੌਰ ’ਤੇ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਿਜਲੀ ਘਰ ਅੱਪਰਾ ਤੋਂ ਚੱਲਦੇ ਯੂਪੀਐੱਸ ਤੇ ਅੱਪਰਾ ਸ਼ਹਿਰੀ ਫੀਡਰ ਸਮੇਤ ਏਪੀ ਫੀਡਰ ਦੀ ਬਿਜਲੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਬਿਜਲੀ ਬੰਦ ਰਹਿਣ ਕਾਰਨ ਪਿੰਡ ਮੰਡੀ, ਅੱਪਰਾ, ਛੋਕਰਾਂ, ਚੱਕ ਸਾਹਬੂ, ਸਮਰਾੜੀ, ਜੱਜਾਂ ਖੁਰਦ, ਕੰਗ ਜਗੀਰ, ਤਰਖਾਣ ਮਜਾਰਾ, ਪਾਲਕਦੀਮ, ਪਾਲਨੋਂ ਲਾਂਦੜਾ, ਖਾਨਪੁਰ, ਗੜੀ ਮਹਾਂ ਸਿੰਘ, ਤੂਰਾਂ, ਕਟਾਣਾ, ਚੀਮਾ ਕਲਾਂ, ਚੀਮਾ ਖੁਰਦ ਤੇ ਲੋਹਗੜ ਸਮੇਤ ਕਈ ਪਿੰਡ ਪ੍ਰਭਾਵਿਤ ਰਹਿਣਗੇ। ਪਾਵਰਕਾਮ ਅਧਿਕਾਰੀਆਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੁਰੰਮਤ ਕੰਮ ਦੌਰਾਨ ਸਹਿਯੋਗ ਕੀਤਾ ਜਾਵੇ।