ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Mon, 05 Jan 2026 08:18 PM (IST)
Updated Date: Mon, 05 Jan 2026 08:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੋਗਪੁਰ : 66 ਕੇਵੀ ਸਟੇਸ਼ਨ ਬਲੋਵਾਲ ਵਿਖੇ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਸ ਸਟੇਸ਼ਨ ਤੋਂ ਚੱਲਦੇ ਘਰੇਲੂ ਤੇ ਮੋਟਰ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਪਿੰਡ ਨੰਦਾਚੌਰ, ਮੂਡੀਆਂ ਕੋਟਲੀ, ਫਤੋਵਾਲ, ਖਾਨਪੁਰ ਸਹੋਤਾ, ਆਹਰਾਂ ਕੂੰਟਾਂ, ਢੱਡੇ ਬਾਬਾ ਮੋਹਰ ਸਿੰਘ, ਮਛਰੀਵਾਲ, ਬੱਗੇਵਾਲ ਸਮੇਤ ਹੋਰ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇੰਜੀਨੀਅਰ ਗਗਨਦੀਪ ਸਿੰਘ ਨੇ ਖਪਤਕਾਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।