ਵੱਖ-ਵੱਖ ਥਾਵਾਂ ਤੋਂ ਦੋ ਐਕਟਿਵਾ ਚੋਰੀ
ਦੋ ਪਈਆ ਵਾਹਨ ਚੋਰੀ ਦੀਆਂ ਵਾਰਦਾਤਾਂ ’ਤੇ ਨਹੀਂ ਪੈ ਰਹੀ ਠੱਲ
Publish Date: Sat, 10 Jan 2026 06:55 PM (IST)
Updated Date: Sun, 11 Jan 2026 04:10 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ-6 ਦੀ ਹੱਦ ’ਚ ਪੈਂਦੇ ਸ੍ਰੀ ਗੁਰੂ ਰਵਿਦਾਸ ਚੌਕ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਕੋਲੋਂ ਦੋ ਨੌਜਵਾਨਾਂ ਦੀਆਂ ਦੋ ਐਕਟਿਵਾ ਚੋਰੀ ਹੋ ਗਈਆਂ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਵਾਸੀ ਦਿਓਲ ਨਗਰ ਕਿਸੇ ਕੰਮ ਲਈ ਸ੍ਰੀ ਗੁਰੂ ਰਵਿਦਾਸ ਚੌਕ ਲਾਗੇ ਆਪਣੀ ਐਕਟਵਾ (ਪੀਬੀ08-ਸੀਐੱਸ-9756) ’ਤੇ ਗਿਆ ਸੀ। ਉਸ ਨੇ ਆਪਣੀ ਐਕਟਿਵਾ ਦੁਕਾਨ ਦੇ ਬਾਹਰ ਖੜ੍ਹੀ ਕੀਤੀ ਤੇ ਆਪਣੇ ਕੰਮ ਲਈ ਚਲਾ ਗਿਆ। ਜਦ ਕੁਝ ਸਮੇਂ ਬਾਅਦ ਉਹ ਵਾਪਸ ਆਇਆ ਤਾਂ ਉਸ ਦੀ ਐਕਟਿਵਾ ਗਾਇਬ ਸੀ। ਇਸੇ ਤਰ੍ਹਾਂ ਸੁਭਾਸ਼ ਕੁਮਾਰ ਵਾਸੀ ਸਿਵਲ ਲਾਈਨ ਆਪਣੀ ਐਕਟਿਵਾ (ਪੀਬੀ08-ਬੀਕਿਉ-0659) ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਗਿਆ ਸੀ। ਉਸ ਨੇ ਆਪਣੀ ਐਕਟਿਵਾ ਸਟੇਡੀਅਮ ਦੇ ਬਾਹਰ ਖੜ੍ਹੀ ਕੀਤੀ ਤੇ ਆਪ ਅੰਦਰ ਚਲਾ ਗਿਆ। ਜਦ ਕੁਝ ਸਮਾਂ ਬਾਅਦ ਉਹ ਵਾਪਸ ਆਇਆ ਤਾਂ ਉਸਦੀ ਐਕਟਿਵਾ ਗਾਇਬ ਸੀ। ਦੋਵਾਂ ਘਟਨਾਵਾਂ ਦੀ ਸੂਚਨਾ ਥਾਣਾ ਨੰਬਰ ਛੇ ਦੀ ਪੁਲਿਸ ਨੂੰ ਦਿੱਤੀ ਗਈ ਹੈ ਜਿਨਾਂ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।