ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਲੈ ਕੇ ਆਗੂਆਂ ਤੇ ਵਰਕਰਾਂ ’ਚ ਉਤਸ਼ਾਹ : ਰਿੰਕੂ
ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਲੈ ਕੇ ਆਗੂਆਂ ਤੇ ਵਰਕਰਾਂ ’ਚ ਬਹੁਤ ਉਤਸ਼ਾਹ ਹੈ - ਸੁਸ਼ੀਲ ਰਿੰਕੂ
Publish Date: Sun, 08 Mar 2026 08:43 PM (IST)
Updated Date: Mon, 09 Mar 2026 04:15 AM (IST)

- ਜਲੰਧਰ ਪੱਛਮੀ ਸਥਿਤ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਦਫ਼ਤਰ ਵਿਖੇ ਰੈਲੀ ਦੀਆਂ ਤਿਆਰੀਆਂ ਸਬੰਧੀ ਇਕ ਮਹੱਤਵਪੂਰਨ ਮੀਟਿੰਗ ਹੋਈ - ਅਮਰਜੀਤ ਸਿੰਘ ਅਮਰੀ ਤੇ ਦਵਿੰਦਰ ਭਾਰਦਵਾਜ ਦੀ ਅਗਵਾਈ ਹੇਠ ਰੈਲੀ ਸਬੰਧੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਪੱਛਮੀ ਹਲਕੇ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ’ਚ ਪ੍ਰਸਤਾਵਿਤ ਰੈਲੀ ਦੀਆਂ ਤਿਆਰੀਆਂ ਸਬੰਧੀ ਆਗੂਆਂ ਤੇ ਵਰਕਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ। ਇਹ ਮੀਟਿੰਗ ਸੀਨੀਅਰ ਆਗੂ ਅਮਰਜੀਤ ਸਿੰਘ ਅਮਰੀ ਤੇ ਦਵਿੰਦਰ ਭਾਰਦਵਾਜ ਦੀ ਅਗਵਾਈ ਹੇਠ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਦਫ਼ਤਰ ਵਿੱਚ ਹੋਈ। ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਮੁੱਖ ਤੌਰ ਤੇ ਹਾਜ਼ਰ ਸਨ। ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਮੋਗਾ ’ਚ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਭਾਜਪਾ ਆਗੂਆਂ ਤੇ ਵਰਕਰਾਂ ’ਚ ਬਹੁਤ ਉਤਸ਼ਾਹ ਹੈ। ਪਾਰਟੀ ਆਗੂ ਤੇ ਵਰਕਰ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੀ ਇਹ ਰੈਲੀ ਇਤਿਹਾਸਕ ਹੋਵੇਗੀ, ਕਿਉਂਕਿ ਪੰਜਾਬ ਦੇ ਹਰ ਕੋਨੇ ਤੋਂ ਲੋਕ ਇਸ ’ਚ ਸ਼ਾਮਲ ਹੋ ਰਹੇ ਹਨ। ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਅਮਰਜੀਤ ਸਿੰਘ ਅਮਰੀ ਤੇ ਦਵਿੰਦਰ ਭਾਰਦਵਾਜ ਦੇ ਨਾਲ ਮੀਟਿੰਗ ਦੌਰਾਨ ਆਗੂਆਂ ਤੇ ਵਰਕਰਾਂ ਨਾਲ ਰੈਲੀ ਦੀਆਂ ਤਿਆਰੀਆਂ ਬਾਰੇ ਵਿਸਥਾਰ ’ਚ ਚਰਚਾ ਕੀਤੀ। ਉਨ੍ਹਾਂ ਵਰਕਰਾਂ ਨੂੰ ਰੈਲੀ ’ਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਕੌਂਸਲਰ ਡਾ. ਸੁਨੀਤਾ ਰਿੰਕੂ, ਕੌਂਸਲਰ ਜੋਤੀ ਲੋਚ, ਓਮ ਪ੍ਰਕਾਸ਼, ਜੋਗਿੰਦਰ ਪਾਲ ਬੱਬੀ, ਤਰਸੇਮ ਥਾਪਾ, ਅਨਿਲ ਅੰਗੁਰਾਲ, ਸਤਪਾਲ ਬੰਗੋਤਰਾ, ਤਰਸੇਮ ਮੀਨਾ, ਮਦਨ ਲਾਲ ਲੰਬਰਦਾਰ, ਸਤਪਾਲ ਲੋਚ, ਹੈਪੀ ਜੀ, ਯਸ਼ਪਾਲ ਟਿੱਕਾ, ਦੀਪਕ ਮਖੀਜਾ, ਰਵਿੰਦਰ ਸਿੰਘ, ਦੀਪਕ ਮੁਧਰ, ਲੱਕੀ ਸੰਧੂ, ਸੋਨੀਆ, ਮਧੂ ਪਰਦਾਨ, ਜਾਵੇਦ, ਕਮਲ ਡੋਗਰਾ, ਬਿੱਟੂ ਆਦਿ ਮੌਜੂਦ ਸਨ।