ਪਿੰਡ ਮੋਂਰੋਂ ’ਚ ਨੌਜਵਾਨ ਨੇ ਘਰ ਨੂੰ ਲਾਈ ਅੱਗ
ਪਿੰਡ ਮੋਂਰੋਂ ਵਿਖੇ ਨੌਜਵਾਨ ਨੇ ਘਰ ਨੂੰ ਲਗਾਈ ਅੱਗ
Publish Date: Fri, 06 Feb 2026 09:06 PM (IST)
Updated Date: Fri, 06 Feb 2026 09:11 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਮੋਂਰੋਂ ਵਿਖੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਨੌਜਵਾਨ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ। ਨੌਜਵਾਨ ਦੀ ਮਾਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਕਰਨ ਦਾ ਆਦੀ ਹੈ, ਜੋ ਕਿ ਪਿਛਲੇ ਕੁਝ ਦਿਨਾਂ ਤੋਂ ਹੋਰ ਮੁੰਡਿਆਂ ਨਾਲ ਰਲ ਕੇ ਦਿਨ ਰਾਤ ਨਸ਼ੇ ਕਰ ਰਿਹਾ ਹੈ। ਜਦੋਂ ਮੈਂ ਉਸਨੂੰ ਨਸ਼ੇ ਕਰਨ ਤੋਂ ਰੋਕਣਾ ਚਾਹਿਆ ਤਾਂ ਉਸਨੇ ਗੁੱਸੇ ਚ ਆ ਕੇ ਘਰ ਦੇ ਪੂਰੇ ਸਾਮਾਨ ਨੂੰ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਨ ਪੂਰਾ ਘਰ ਸੜ ਕੇ ਰਾਖ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਅੱਪਰਾ ਪੁਲਿਸ ਨੇ ਉਕਤ ਨੌਜਵਾਨ ਨੂੰ ਗਿ੍ਫਤਾਰ ਕਰਕੇ ਮੁਕੱਦਮਾ ਦਰਜ ਕਰਦਿਆਂ ਜੇਲ੍ਹ ਭੇਜ ਦਿੱਤਾ ਹੈ।